ਤਿਆਰ ਹੋ ਜਾਵੋ ‘ਲੱਡੂ ਬਰਫੀ’ ਖਾਣ ਲਈ ਨਹੀਂ ਸਗੋਂ ਦੇਖਣ ਲਈ: ਪੰਜਾਬੀ ਫਿਲਮ ਇੰਡਸਟਰੀ ਜੋ ਹਰ ਹਫਤੇ ਇੱਕ ਨਵੀਂ ਮੂਵੀ ਰਿਲੀਜ਼ ਕਰ ਰਹੀ ਹੈ ਤੇ ਨਾਲ ਹੀ ਰੋਜ਼ ਹੀ ਕਿਸੇ ਨਾ ਕਿਸੇ ਮੂਵੀ ਦਾ ਸ਼ੂਟ ਸ਼ੁਰੂ ਹੁੰਦਾ ਰਹਿੰਦਾ ਹੈ। ਹਾਂ ਜੀ ਅਸੀਂ ਗੱਲ ਕਰ ਰਹੇ ਹਾਂ ਰੋਸ਼ਨ ਪ੍ਰਿੰਸ ਦੀ ਨਵੀਂ ਫਿਲਮ ਦੀ ਜਿਸ ਦਾ ਨਾਂਅ ‘ਲੱਡੂ ਬਰਫੀ’ ।
ਹੋਰ ਪੜ੍ਹੋ: ਸੜਕਾਂ ‘ਤੇ ਧਮਾਲਾਂ ਪਾਉਣ ਲਈ ਤਿਆਰ ਨੇ ਪੰਜਾਬੀ ਗਾਇਕ ਪ੍ਰੀਤ ਹਰਪਾਲ
ਪੰਜਾਬੀ ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ ਨੇ ਅਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਤੋਂ ਇਕ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ‘ਲੱਡੂ ਬਰਫੀ’ ਫਿਲਮ ਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਸ਼ੂਟਿੰਗ ਸ਼ੁਰੂ ਹੋ ਗਈ ਹੈ।
https://www.instagram.com/p/BqWVqKLg14B/
ਇਹ ਮੂਵੀ ਨੂੰ ਡਾਇਰੈਕਟਰ ਕਰ ਰਹੇ ਨੇ ਅਵਤਾਰ ਸਿੰਘ ਤੇ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਇਸ ਫ਼ਿਲਮ ਦੇ ਕੋ-ਪ੍ਰੋਡਕਸ਼ਨ ਸਿਮਰਜੀਤ ਸਿੰਘ, ਪਟਿਆਲਾ ਮੋਸ਼ਨ ਪਿਕਚਰਸ ਐਂਡ ਸਾ ਫਿਲਮਸ ਪ੍ਰੋਡਕਸ਼ ਹਨ। ਫਿਲਮ ਰੋਸ਼ਨ ਪ੍ਰਿੰਸ ਅਤੇ ਰੋਨਿਕਾ ਸਿੰਘ ਮੁੱਖ ਭੂਮਿਕਾ ਨਿਭਾਉਣਗੇ।
ਹੋਰ ਪੜ੍ਹੋ: ਪੋਲੀਵੁੱਡ ਵਿਚ ਬਹੁਤ ਜਲਦ ਵੇਖਣ ਨੂੰ ਮਿਲੇਗੀ ਤਰਸੇਮ ਜੱਸੜ ਅਤੇ ਨਿਮਰਤ ਖ਼ੈਰਾ ਦੀ ਜੋੜੀ
ਇਨ੍ਹਾਂ ਤੋਂ ਇਲਾਵਾ ਦਰਸ਼ਕਾਂ ਨੂੰ ਯੋਗਰਾਜ ਸਿੰਘ, ਕਰਮਜੀਤ ਅਨਮੋਲ, ਰਾਣਾ ਰਣਬੀਰ, ਹਰਬੀ ਸੰਘ ਅਤੇ ਦਿਲਾਵਰ ਸਿੱਧੂ ਨੂੰ ਕੁਝ ਅਹਿਮ ਰੋਲ ਚ ਨਜ਼ਰ ਆਉਣਗੇ। ਇਹਨਾਂ ਦੋਵਾਂ ਪਹਿਲੀ ਵਾਰ ਸਕ੍ਰੀਨ 'ਤੇ ਸ਼ੇਅਰਿੰਗ ਅਤੇ ਰੋਮਾਸ ਕਰਦੇ ਨਜ਼ਰ ਆਉਣਗੇ। ਇਕ ਹੋਰ ਦਿਲਚਸਪ ਗੱਲ ਜੋ ਦੇਖਣੀ ਹੋਵੇਗੀ ਕਿ ਇਸ ਲੀਡ ਜੋੜੀ ਵਿਚਕਾਰ ਕੈਮਿਸਟਰੀ ਕਿਵੇਂ ਦੀ ਹੋਵੇਗੀ। ਇਹ ਇੱਕ ਕਾਮੇਡੀ ਫ਼ਿਲਮ ਹੋਵੇਗੀ ਜੋ ਦਰਸ਼ਕਾਂ ਨੂੰ ਹੱਸਾ ਹੱਸਾ ਕੇ ਲੋਟਪੋਟ ਕਰ ਦੇਵੇਗੀ।