ਰੌਸ਼ਨ ਪ੍ਰਿੰਸ ਦਾ 'ਗ਼ਲਤੀ' ਗਾਣਾ ਹੋਇਆ ਰਿਲੀਜ਼, ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਹਿਲੀ ਵਾਰ ਬਣਿਆ ਇੰਝ ਵੀਡੀਓ
Aaseen Khan
January 27th 2019 02:39 PM --
Updated:
January 27th 2019 03:26 PM
ਰੌਸ਼ਨ ਪ੍ਰਿੰਸ ਦਾ 'ਗ਼ਲਤੀ' ਗਾਣਾ ਹੋਇਆ ਰਿਲੀਜ਼, ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਹਿਲੀ ਵਾਰ ਬਣਿਆ ਇੰਝ ਵੀਡੀਓ : ਰੌਸ਼ਨ ਪ੍ਰਿੰਸ ਦੇ ਗੀਤ 'ਗ਼ਲਤੀ' ਜਿਸ ਦੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ , ਰਿਲੀਜ਼ ਹੋ ਚੁੱਕਿਆ ਹੈ। ਹਰ ਵਾਰ ਕੁਝ ਨਾ ਕੁਝ ਨਵਾਂ ਲੈ ਕੇ ਆਉਣ ਵਾਲੇ ਰੌਸ਼ਨ ਪ੍ਰਿੰਸ ਇਸ ਵਾਰ ਵੀ ਜੋ ਪੰਜਾਬੀ ਇੰਡਸਟਰੀ 'ਚ ਕਦੇ ਨਹੀਂ ਉਹ ਲੈ ਕੇ ਦਰਸ਼ਕਾਂ ਅੱਗੇ ਪੇਸ਼ ਹੋਏ ਹਨ। ਜੀ ਹਾਂ ਰੌਸ਼ਨ ਪ੍ਰਿੰਸ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਪਹਿਲਾ ਵਰਟੀਕਲ ਵੀਡੀਓ ਲੈ ਕੇ ਆਏ ਹਨ, ਜਿਸ ਨੂੰ ਮੋਬਾਈਲ ਫੋਨ ਦੀ ਸਕਰੀਨ ਬਿਨ੍ਹਾਂ ਘੁਮਾਏ ਪੂਰੀ ਸਕਰੀਨ 'ਤੇ ਦੇਖਿਆ ਜਾ ਸਕਦਾ ਹੈ। ਗੀਤ ਨੂੰ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।