ਜੋ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦੇ ਨਹੀਂ ਹੋਇਆ ਉਹ ਕਰਨ ਜਾ ਰਹੇ ਨੇ ਰੌਸ਼ਨ ਪ੍ਰਿੰਸ , ਦੇਖੋ ਵੀਡੀਓ
ਜੋ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦੇ ਨਹੀਂ ਹੋਇਆ ਉਹ ਕਰਨ ਜਾ ਰਹੇ ਨੇ ਰੌਸ਼ਨ ਪ੍ਰਿੰਸ , ਦੇਖੋ ਵੀਡੀਓ : ਸਿੰਗਰ ਤੇ ਐਕਟਰ ਰੌਸ਼ਨ ਪ੍ਰਿੰਸ ਜਿੰਨ੍ਹਾਂ ਨੇ ਆਪਣੇ ਗਾਇਕੀ ਅਤੇ ਸਖਤ ਮਿਹਤਨ ਸਦਕਾ ਅੱਜ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ 'ਚ ਵੱਖਰੀ ਹੀ ਪਹਿਚਾਣ ਬਣਾ ਲਈ ਹੈ। ਰੌਸ਼ਨ ਪ੍ਰਿੰਸ ਦੇ ਆਉਣ ਵਾਲੇ ਗੀਤ 'ਗ਼ਲਤੀ' ਦਾ ਸਰੋਤਿਆਂ ਵੱਲੋਂ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਹਨਾਂ ਇਸ ਉਤਸਕਤਾ ਨੂੰ ਇੱਕ ਛੋਟੇ ਜਿਹੇ ਵੀਡੀਓ ਕਲਿੱਪ ਨਾਲ ਹੋਰ ਵੀ ਵਧਾ ਦਿੱਤਾ ਹੈ।
View this post on Instagram
#GALTI Releasing On 25-01-19 SUBSCRIBE The Channel www.youtube.com/theroshanprince
ਜਿਸ 'ਚ ਲਿਖਿਆ ਗਿਆ ਹੈ 'ਪਹਿਲੀ ਵਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੁਣ ਤੱਕ ਦੇ ਇਤਿਹਾਸ 'ਚ ਮਿਊਜ਼ਿਕ ਵੀਡੀਓ ਦਾ ਇੱਕ ਨਵਾਂ ਸਟਾਈਲ ਗ਼ਲਤੀ'। ਇਸ ਤੋਂ ਸਾਫ ਜ਼ਾਹਿਰ ਹੈ ਕਿ ਰੌਸ਼ਨ ਪ੍ਰਿੰਸ ਕੁਝ ਵੱਖਰਾ ਅਤੇ ਨਵਾਂ ਲੈ ਕੇ ਦਰਸ਼ਕਾਂ ਦੇ ਰੂ ਬ ਰੂ ਹੋਣ ਜਾ ਰਹੇ ਹਨ। ਹੁਣ ਕੀ ਹੈ ਅਤੇ ਵੀਡੀਓ 'ਚ ਅਜਿਹਾ ਕੀ ਨਵਾਂ ਹੋਣ ਵਾਲਾ ਹੈ ਇਹ ਤਾਂ 25 ਜਨਵਰੀ ਨੂੰ 'ਗ਼ਲਤੀ' ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਸਾਫ ਹੋ ਸਕੇਗਾ।
ਹੋਰ ਵੇਖੋ : ਹਰਬੀ ਸੰਘਾ ਨੇ ਗਾਇਕੀ ਵਾਲੇ ਕੱਢੇ ਵੱਟ, ਦੇਖੋ ਵੀਡੀਓ
View this post on Instagram
ਜਾਣਕਾਰੀ ਲਈ ਦੱਸ ਦਈਏ 'ਗ਼ਲਤੀ' ਗਾਣੇ ਦੇ ਬੋਲ ਫੇਮਸ ਕਲਾਕਾਰ ਹੈਪੀ ਰਾਏਕੋਟੀ ਦੇ ਹਨ ਅਤੇ ਗਾਣੇ ਦਾ ਮਿਊਜ਼ਿਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਮਿਲਿੰਦ ਗਾਬਾ ਨੇ ਦਿੱਤਾ ਹੈ। ਗ਼ਲਤੀ ਗਾਣੇ ਦਾ ਵੀਡੀਓ ਸੋਹੀ ਸੈਣੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਗਾਣਾ ਰੌਸ਼ਨ ਪ੍ਰਿੰਸ ਯੂ ਟਿਊਬ 'ਤੇ ਆਪਣੇ ਚੈਨਲ 'ਤੇ ਹੀ ਰਿਲੀਜ਼ ਕਰਨ ਜਾ ਰਹੇ ਹਨ।