ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ । ਹੁਣ ਨਿਰਮਲ ਰਿਸ਼ੀ ਅਤੇ ਰੂਪੀ ਗਿੱਲ ਫ਼ਿਲਮ ਅਰਜ਼ੋਈ (Arzoi)‘ਚ ਸਕਰੀਨ ਸਾਂਝਾ ਕਰਦੀਆਂ ਨਜ਼ਰ ਆਉੇਣਗੀਆਂ । ਇਸ ਫ਼ਿਲਮ ਦਾ ਨਿਰਦੇਸ਼ਨ ਈਸ਼ਾਨ ਚੋਪੜਾ ਕਰਨਗੇ । ਇਸ ਫ਼ਿਲਮ ‘ਚ ਨਿਰਮਲ ਰਿਸ਼ੀ (Nirmal Rishi) ਅਤੇ ਰੂਪੀ ਗਿੱਲ (Roopi Gill) ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੀਆਂ । ਇਸ ਫ਼ਿਲਮ ਨੂੰ ਓਮਜੀ ਸਟਾਰ ਸਟੂਡੀਓਜ਼ ਦੇ ਅਧੀਨ ਪੇਸ਼ ਕੀਤਾ ਜਾਵੇਗਾ ਅਤੇ ਸ਼ਬੀਲ ਸ਼ਮਸ਼ੇਰ ਸਿੰਘ, ਜੱਸ ਧਾਮੀ, ਆਸ਼ੂ ਮੁਨੀਸ਼ ਸਾਹਨੀ ਅਤੇ ਸੁਖਮਨਪ੍ਰੀਤ ਸਿੰਘ ਇਸ ਨੂੰ ਪ੍ਰੋਡਿਊਸ ਕਰਨਗੇ। ਫ਼ਿਲਮ ਅਰਜ਼ੋਈ ਦਾ ਇੱਕ ਮੋਸ਼ਨ ਪੋਸਟਰ ਰੂਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ‘ਕੈਰੀ ਆਨ ਜੱਟਾ-3’ ਦਾ ਕੀਤਾ ਐਲਾਨ
ਇਸ ਮੋਸ਼ਨ ਪੋਸਟਰ ‘ਚ ਇੱਕ ਪਾਸੇ ਭਾਰਤ ਦਾ ਪ੍ਰਸਿੱਧ ਇੰਡੀਆ ਗੇਟ ਹੈ ਤੇ ਦੂਜੇ ਪਾਸੇ ਲੰਡਨ ਦਾ ਮਸ਼ਹੂਰ ਲੰਡਨ ਬ੍ਰਿਜ ਹੈ। ਰੂਪੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰੂਪੀ ਗਿੱਲ ਅਮਰਿੰਦਰ ਗਿੱਲ ਦੇ ਨਾਲ ‘ਲਾਈਏ ਜੇ ਯਾਰੀਆਂ’, ‘ਵੱਡਾ ਕਲਾਕਾਰ’ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਇਸ ਤੋਂ ਇਲਾਵਾ ਉਹ ਬਤੌਰ ਮਾਡਲ ਮਨਕਿਰਤ ਔਲਖ ਦੇ ਨਾਲ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ ।
ਨਿਰਮਲ ਰਿਸ਼ੀ ਨੂੰ ਪੰਜਾਬੀ ਫ਼ਿਲਮਾਂ ਦਾ ਬਾਬਾ ਬੋਹੜ ਕਹਿ ਲਿਆ ਜਾਵੇ ਤਾਂ ਇਸ ‘ਚ ਕੋਈ ਦੋ ਰਾਇ ਨਹੀਂ ਹੋ ਸਕਦੀ ਹੈ । ਹੁਣ ਤੱਕ ਉਹ ਅਣਗਿਣਤ ਫ਼ਿਲਮਾਂ ‘ਚ ਅਦਾਕਾਰੀ ਕਰ ਚੱਕੇ ਹਨ । ੮੦ ਦੇ ਦਹਾਕੇ ਤੋਂ ਨਿਰਮਲ ਰਿਸ਼ੀ ਫ਼ਿਲਮਾਂ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੰਦੇ ਆ ਰਹੇ ਹਨ । ਹਰ ਦੂਜੀ ਫ਼ਿਲਮ ‘ਚ ਉਹ ਨਜ਼ਰ ਆਉਂਦੇ ਹਨ ।
View this post on Instagram