ਅਮਰਿੰਦਰ ਗਿੱਲ ਦੀ ਇਸ ਹੀਰੋਇਨ ਨੇ ਅਖਿਲ ਨੂੰ ਕਹਿ ਦਿੱਤੀ ਇਹ ਗੱਲ, ਗਾਇਕ ਹੋਇਆ ਹੱਕਾ-ਬੱਕਾ, ਦੇਖੋ ਵੀਡੀਓ

ਪੰਜਾਬੀ ਗਾਇਕ ਅਖਿਲ ਆਪਣੇ ਨਵੇਂ ਗੀਤ ‘ਕੱਲ ਸੋਹਣਾ ਨਹੀਂ’ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਏ ਹਨ। ਜੀ ਹਾਂ ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਅਖਿਲ ਨੇ ਇਸ ਗਾਣੇ ਨੂੰ ਮੁਟਿਆਰ ਦੇ ਪੱਖ ਤੋਂ ਗਾਇਆ ਹੈ। ਕੁੜੀ ਨੂੰ ਆਪਣੇ ਖ਼ਾਸ ਦੋਸਤ ਦੇ ਨਾਲ ਪਿਆਰ ਹੈ ਪਰ ਉਹ ਉਸ ਦੀ ਸਾਰ ਵੀ ਨਹੀਂ ਲੈਂਦਾ।
ਹੋਰ ਵੇਖੋ:ਨੌਜਵਾਨਾਂ ਨੂੰ ਖੂਬ ਪਸੰਦ ਆ ਰਿਹਾ ਹੈ ਗਿੱਲ ਰਣਜੋਧ ਦਾ ਨਵਾਂ ਗੀਤ ‘ਬਾਰਬੀ ਡੌਲ’, ਦੇਖੋ ਵੀਡੀਓ
ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਬੱਬੂ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ। ਜੇ ਗੱਲ ਕਰੀਏ ਵੀਡੀਓ ਦੀ ਤਾਂ ਗੁਰਿੰਦਰ ਬਾਵਾ ਵੱਲੋਂ ਬਾਕਮਾਲ ਡਾਇਰੈਕਟ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਕੀਤੀ ਹੈ ਅਖਿਲ ਨੇ ਖੁਦ ਤੇ ਅਦਾਕਾਰੀ ‘ਚ ਸਾਥ ਦਿੱਤਾ ਹੈ ਪੰਜਾਬੀ ਫ਼ਿਲਮੀ ਜਗਤ ਤੇ ਟੀਵੀ ਦੀ ਖ਼ੂਬਸੂਰਤ ਅਦਾਕਾਰਾ ਸੰਜੀਦਾ ਸ਼ੇਖ ਨੇ। ਗਾਣੇ ਦੇ ਵੀਡੀਓ ‘ਚ ਅਖਿਲ ਤੇ ਸੰਜੀਦਾ ਸ਼ੇਖ ਦੀ ਮਿੱਠੀ ਜਿਹੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ। ਇਸ ਗਾਣੇ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਆਏ ਅਜੇ ਕੁਝ ਘੰਟੇ ਹੀ ਹੋਏ ਨੇ ਪਰ ਗਾਣੇ ਦੇ ਵਿਊਜ਼ ਬੜੀ ਹੀ ਤੇਜ਼ੀ ਨਾਲ ਵੱਧ ਰਹੇ ਹਨ।
View this post on Instagram
Kalla Sohna Nai ? @iamsanjeeda ♥️ #twodaysleft
ਇਸ ਤੋਂ ਇਲਾਵਾ ਇਹ ਗਾਣਾ ਸ਼ੋਸਲ ਮੀਡੀਆ ਉੱਤੇ ਵੀ ਛਾਇਆ ਹੋਇਆ ਹੈ। ਜੇ ਗੱਲ ਕਰੀਏ ਅਖਿਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਪੰਜਾਬੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦੇ ਨਾਲ ਅਦਾਕਾਰੀ ‘ਚ ਕਦਮ ਰੱਖਣ ਜਾ ਰਹੇ ਹਨ। ਇਸ ਫ਼ਿਲਮ ‘ਚ ਉਹ ਨਜ਼ਰ ਆਉਣਗੇ ਰੁਬੀਨਾ ਬਾਜਵਾ ਦੇ ਨਾਲ।