ਲੰਬੇ ਅਰਸੇ ਬਾਅਦ ਬਾਲੀਵੁੱਡ 'ਚ ਕਮਬੈਕ ਕਰ ਰਹੀ ਹੈ 'ਫੂਲ ਔਰ ਕਾਂਟੇ' ਦੀ ਇਹ ਅਦਾਕਾਰਾ,ਇਸ ਕਰਕੇ ਰਹੀ ਬਾਲੀਵੁੱਡ ਤੋਂ ਦੂਰ

By  Shaminder May 16th 2019 04:05 PM

ਅਜੈ ਦੇਵਗਨ ਨਾਲ ਉੱਨੀ ਸੌ ਇਕਾਨਵੇਂ 'ਚ ਬਾਲੀਵੁੱਡ 'ਚ ਫ਼ਿਲਮ ਫੂਲ ਔਰ ਕਾਂਟੇ ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਮਧੂ ਮੁੜ ਤੋਂ ਚਰਚਾ 'ਚ ਹੈ । ਅੱਠ ਸਾਲ ਸਾਲ ਬਾਅਦ ਇਹ ਅਦਾਕਾਰਾ ਹੁਣ ਮੁੜ ਤੋਂ ਇੱਕ ਫ਼ਿਲਮ ਦੇ ਜ਼ਰੀਏ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ । ਇਸ ਵਾਰ ਉਹ ਹਾਰਰ ਕਾਮੇਡੀ ਫ਼ਿਲਮ ਖਲੀ ਬਲੀ ਨਾਲ ਕਮਬੈਕ ਕਰਨ ਜਾ ਰਹੀ ਹੈ ।

ਹੋਰ ਵੇਖੋ :ਨਾਨਕਰਾਮ ਨੂੰ ਅਜੈ ਦੇਵਗਨ ਦਾ ਪ੍ਰਸ਼ੰਸਕ ਬਣਨਾ ਪਿਆ ਮਹਿੰਗਾ, ਪੂਰੇ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ !

https://www.youtube.com/watch?v=Bp1pGcQtJ3M

ਇਸ ਤੋਂ ਪਹਿਲਾਂ ਉਨ੍ਹਾਂ ਦੀ ਆਖਰੀ ਫ਼ਿਲਮ ਲਵ ਯੂ ਮਿਸਟਰ ਕਲਾਕਾਰ ਸੀ । ਇਸ ਤੋਂ ਇਲਾਵਾ ਉਨ੍ਹਾਂ ਦੀ ਪ੍ਰਸਿੱਧ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਮਣੀ ਰਤਨਮ ਦੀ ਫ਼ਿਲਮ ਰੋਜ਼ਾ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ ਅਤੇ ਫ਼ਿਲਮ ਫੂਲ ਔਰ ਕਾਂਟੇ ਨੇ ਵੀ ਇੱਕ ਛਾਪ ਛੱਡੀ ਸੀ ਅਤੇ ਇਸ ਫ਼ਿਲਮ ਦੇ ਨਾਲ-ਨਾਲ ਇਸ ਦੇ ਗਾਣੇ ਸੁੱਪਰਹਿੱਟ ਹੋਏ ਸਨ ।

https://www.youtube.com/watch?v=MsYvG9nSpYk

ਮਧੂ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਨਾਲੋਂ ਵੀ ਖੂਬਸੂਰਤ ਅਤੇ ਗਲੈਮਰਸ ਨਜ਼ਰ ਆਉਂਦੇ ਹਨ । ਉੱਨੀ ਸੌ ਨੜਿੱਨਵੇਂ 'ਚ ਵਿਆਹ ਕਰਵਾ ਲਿਆ ਸੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਉਨ੍ਹਾਂ ਨੇ ਕੁਝ ਸਮਾਂ ਬਾਲੀਵੁੱਡ ਤੋਂ ਬਰੇਕ ਲਿਆ ਸੀ ।

Related Post