ਵੈਲੇਂਨਟਾਈਨ ਡੇ ਮੌਕੇ ’ਤੇ ਰੋਹਨਪ੍ਰੀਤ ਨੇ ਬਣਵਾਇਆ ਨੇਹਾ ਕੱਕੜ ਦੇ ਨਾਂਅ ਦਾ ਟੈਟੂ

ਵੈਲੇਂਨਟਾਈਨ ਡੇ ਦੇ ਮੌਕੇ ਤੇ ਬਹੁਤ ਸਾਰੇ ਫ਼ਿਲਮੀ ਤੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਮਸ਼ਹੂਰ ਗਾਇਕਾ ਨੇਹਾ ਕੱਕੜ ਦੀ ਗੱਲ ਕੀਤੀ ਜਾਵੇ ਤਾਂ ਇਹ ਦਿਨ ਉਹਨਾਂ ਲਈ ਬਹੁਤ ਹੀ ਖ਼ਾਸ ਸੀ ਕਿਉਂਕਿ ਵਿਆਹ ਤੋਂ ਬਾਅਦ ਰੋਹਨਪ੍ਰੀਤ ਤੇ ਨੇਹਾ ਦਾ ਇਹ ਪਹਿਲਾ ਵੈਲੇਂਨਟਾਈਨ ਡੇਅ ਸੀ ।
ਹੋਰ ਪੜ੍ਹੋ :
ਗਾਇਕ ਹਰਭਜਨ ਮਾਨ ਤੇ ਗਾਇਕ ਨਿੰਜਾ ਨੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਮਨਾਇਆ ਵੈਲੇਨਟਾਈਨ ਡੇ
ਗੁਰਲੇਜ ਅਖਤਰ ਸਣੇ ਕਈ ਪੰਜਾਬੀ ਹਸਤੀਆਂ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਤਰ੍ਹਾਂ ਮਨਾਇਆ ਵੈਲੇਂਨਟਾਈਨ ਡੇ
ਨੇਹਾ ਕੱਕੜ ਨੇ ਸੋਸ਼ਲ ਮੀਡੀਆ 'ਤੇ ਪਤੀ ਰੋਹਨਪ੍ਰੀਤ ਸਿੰਘ ਨਾਲ ਆਪਣੀ ਤਸਵੀਰ ਸਾਂਝਾ ਕਰਦਿਆਂ ਵੈਲੇਂਟਾਈਨ ਡੇ ਵਿਸ਼ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਵੈਲੇਂਟਾਈਨ ਡੇ ਦੇ ਖ਼ਾਸ ਮੌਕੇ 'ਤੇ ਰੋਹਨਪ੍ਰੀਤ ਸਿੰਘ ਨੇ ਨੇਹਾ ਕੱਕੜ ਦੇ ਨਾਂ ਦਾ ਆਪਣੇ ਹੱਥ 'ਤੇ ਟੈਟੂ ਬਣਵਾਇਆ ਹੈ। ਜਿਸ ਦੀਆਂ ਤਸਵੀਰਾਂ ਇਸ ਜੋੜੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ ।
ਇਹਨਾਂ ਤਸਵੀਰਾਂ ਨੂੰ ਨੇਹਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਹਨਾਂ ਤਸਵੀਰਾਂ ਤੇ ਕਮੈਂਟ ਕਰਕੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਤੇ ਰੋਹਨ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ । ਇਸ ਜੋੜੀ ਦੀ ਬੌਂਡਿੰਗ ਦੇਖਦੇ ਹੀ ਬਣਦੀ ਹੈ ।
View this post on Instagram