ਰਿਤੇਸ਼ ਦੇਸ਼ਮੁਖ ਨੇ ਜੇਨੇਲੀਆ ਨੂੰ ਕੁਝ ਇਸ ਤਰ੍ਹਾਂ ਕੀਤਾ ਵਿਆਹ ਦੀ ਵਰ੍ਹੇਗੰਢ ‘ਤੇ ਵਿਸ਼, ਵੀਡੀਓ ਦੇਖਕੇ ਐਕਟਰ ਨੂੰ ਯਾਦ ਆਇਆ ਵਿਆਹ ਦਾ ਦਰਦ
ਬਾਲੀਵੁੱਡ ਦੀ ਰੋਮਾਂਟਿਕ ਤੇ ਕਿਊਟ ਜੋੜੀ ਵਜੋਂ ਜਾਣੇ ਜਾਂਦੇ ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਡੀਸੂਜ਼ਾ ਅੱਜ ਆਪਣੇ ਵਿਆਹ ਦੀ ਅੱਠਵੀਂ ਵਰ੍ਹੇਗੰਢ ਮਨਾ ਰਹੇ ਹਨ। ਜੀ ਹਾਂ ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਸਾਲ 2012 ‘ਚ ਵਿਆਹ ਕਰਵਾ ਲਿਆ ਸੀ, ਤੇ ਅੱਜ ਦੋਵੇਂ ਹੈਪਲੀ ਦੋ ਬੱਚਿਆਂ ਦੇ ਮਾਪੇ ਹਨ। ਰਿਤੇਸ਼ ਦੇਸ਼ਮੁਖ ਅਕਸਰ ਆਪਣੀ ਕਿਊਟ ਪਤਨੀ ਦੇ ਨਾਲ ਮਸਤੀ ਕਰਦੀਆਂ ਦੀਆਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ।
ਅਜਿਹਾ ਹੀ ਇੱਕ ਸ਼ਰਾਰਤ ਭਰਿਆ ਵੀਡੀਓ ਅੱਜ ਰਿਤੇਸ਼ ਦੇਸ਼ਮੁਖ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਫਨੀ ਵੀਡੀਓ ਪਾਉਂਦੇ ਹੋਏ ਆਪਣੀ ਲਾਈਫ਼ ਪਾਟਨਰ ਜੇਨੇਲੀਆ ਨੂੰ ਮੈਰਿਜ ਐਨੀਵਰਸਰੀ ਵਿਸ਼ ਕੀਤਾ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਮੈਰਿਜ ਐਨੀਵਰਸਰੀ ਬਾਈਕੋ’
View this post on Instagram
Happy Anniversary Baiko @geneliad
ਹੋਰ ਵੇਖੋ:
ਰਿਤੇਸ਼ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦੋਵੇਂ ਇੱਕ ਹੋਟਲ ‘ਚ ਬੈਠੇ ਹੋਏ ਨਜ਼ਰ ਆ ਰਹੇ ਨੇ। ਰਿਤੇਸ਼ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਇਸ ਦਰਮਿਆਨ ਜੇਨੇਲੀਆ ਰਿਤੇਸ਼ ਨੂੰ ਮੋਬਾਇਲ ਫੋਨ ‘ਚ ਆਪਣੇ ਵਿਆਹ ਦੀਆਂ ਤਸਵੀਰਾਂ ਦਿਖਾਉਣ ਲੱਗ ਜਾਂਦੀ ਹੈ। ਜਿਸ ਤੋਂ ਬਾਅਦ ਰਿਤੇਸ਼ ਦੇ ਚਿਹਰੇ ਦਾ ਰੰਗ ਉੱਠ ਜਾਂਦਾ ਹੈ ਤੇ ਬੈਕਰਾਉਂਡ ‘ਚ ਗਾਣਾ ਵੱਜਣ ਲੱਗ ਜਾਂਦਾ ਹੈ, ‘ਜਿਨ ਜ਼ਖਮੋਂ ਕੋ ਵਕਤ ਭਰ ਚਲਾ ਹੈ, ਤੁਮ੍ਹ ਕਿਉਂ ਉਨ੍ਹੇ ਛੇੜੇ ਜਾ ਰਹੇ ਹੋ...।’
View this post on Instagram
ਇਸ ਵੀਡੀਓ ਉੱਤੇ ਫੈਨਜ਼ ਨੇ ਤਾਂ ਕਮੈਂਟਸ ਕੀਤੇ ਨੇ ਪਰ ਬਾਲੀਵੁੱਡ ਦੇ ਕਲਾਕਾਰ ਵੀ ਪਿੱਛੇ ਨੇ ਨਹੀਂ ਰਹੇ ਉਨ੍ਹਾਂ ਨੇ ਵੀ ਹਾਸੇ ਵਾਲੇ ਇਮੋਜ਼ੀ ਦੇ ਨਾਲ ਦੋਵਾਂ ਨੂੰ ਮੈਰੀਜ ਐਨੀਵਰਸਰੀ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਵੀਡੀਓ ਨੂੰ ਇੰਸਟਾਗ੍ਰਾਮ ਉੱਤੇ ਇੱਕ ਮਿਲੀਅਨ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ।
ਉੱਧਰ ਜੇਨੇਲੀਆ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਰਿਤੇਸ਼ ਦੇਸ਼ਮੁਖ ਲਈ ਵੀਡੀਓ ਪਾਈ ਹੈ, ਜਿਸ ‘ਚ ਜ਼ਿੰਦਗੀ ਦੇ ਖ਼ੂਬਸੂਰਤ ਪਲਾਂ ਨੂੰ ਵੀਡੀਓ ਕਲਾਜ ਬਣਾ ਕੇ ਬੜੇ ਹੀ ਰੋਮਾਂਟਿਕ ਅੰਦਾਜ਼ ‘ਚ ਪੇਸ਼ ਕੀਤਾ ਗਿਆ ਹੈ। ਜੇ ਗੱਲ ਕਰੀਏ ਰਿਤੇਸ਼ ਦੇਸ਼ਮੁਖ ਦੇ ਕੰਮ ਦੀ ਤਾਂ ਉਹ ਪਿੱਛੇ ਜਿਹੇ ‘ਹਾਊਸਫੁੱਲ-4’ ਤੇ ‘ਮਰਜਾਵਾਂ’ ਫ਼ਿਲਮਾਂ ‘ਚ ਨਜ਼ਰ ਆਏ ਸਨ।