ਰਿਤੇਸ਼ ਦੇਸ਼ਮੁਖ ਦੇ ਨਿਊ ਲੁੱਕ ‘ਤੇ ਬਣਿਆ Troll ਦੱਸਿਆ ‘ਸਸਤਾ DJ Snake’, ਐਕਟਰ ਨੇ ਕਿਹਾ- ਨਾਗਪੰਚਮੀ ਲਈ ਬੁੱਕ ਕਰ ਲੋ…

ਬਾਲੀਵੁੱਡ ਦੇ ਐਕਟਰ ਰਿਤੇਸ਼ ਦੇਸ਼ਮੁਖ ਜੋ ਕਿ ਆਪਣੀ ਨਵੀਂ ਲੁੱਕ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਨੇ । ਉਨ੍ਹਾਂ ਨੇ ਹਾਲ ਹੀ ‘ਚ ਫਰੈਂਚ ਰਿਕਾਰਡ ਪ੍ਰੋਡਿਊਸਰ ਡੀਜੇ ਸਨੇਕ (DJ Snake) ਦੀ ਤਰ੍ਹਾਂ ਆਪਣਾ ਹੇਅਰ ਸਟਾਈਲ ਬਣਾ ਲਿਆ ਹੈ ।
Bhai main Sasta nahin hoon... Nagpanchami ke din book kar le -main Free mein aaoongaa!!!! https://t.co/UwtzRRyffK
— Riteish Deshmukh (@Riteishd) March 3, 2020
ਜਿਸਦੇ ਚੱਲਦੇ ਰਿਤੇਸ਼ ਦੇਸ਼ਮੁਖ ਨੂੰ ਟ੍ਰੋਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਰ ਰਿਤੇਸ਼ ਨੇ ਟ੍ਰੋਲਰਸ ਨੂੰ ਆਪਣੇ ਅੰਦਾਜ਼ ‘ਚ ਜਵਾਬ ਦਿੱਤਾ ਹੈ । ਐਕਟਰ ਦਾ ਮਜ਼ਾਕ ਉਡਾਉਂਦੇ ਹੋਏ ਇੱਕ ਟ੍ਰੋਲਰ ਨੇ ਉਨ੍ਹਾਂ ਦੀ ਤਸਵੀਰ ਡੀਜੇ ਸਨੇਕ ਦੀ ਫੋਟੋ ਦੇ ਨਾਲ ਤੁਲਨਾ ਕਰਦੇ ਹੋਏ ਸਸਤਾ ਡੀਜੇ ਸਨੇਕ ਦੱਸਿਆ ਸੀ । ਪਰ ਰਿਤੇਸ਼ ਨੇ ਆਪਣੇ ਅੰਦਾਜ਼ ‘ਚ ਜਵਾਬ ਦਿੱਤਾ, ਉਨ੍ਹਾਂ ਨੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ‘ਭਰਾਵਾਂ ਮੈਂ ਸਸਤਾ ਨਹੀਂ ਹਾਂ, ਨਾਗਪੰਚਮੀ ਦੇ ਦਿਨ ਲਈ ਬੁੱਕ ਕਰ ਲੈ, ਮੈਂ ਫਰੀ ‘ਚ ਆ ਜਾਵਾਂਗਾ । ਅਦਾਕਾਰ ਦਾ ਇਹ ਜਵਾਬ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ ।
ਜੇ ਗੱਲ ਕਰੀਏ ਰਿਤੇਸ਼ ਦੇਸ਼ਮੁਖ ਦੇ ਫਰਕ ਵਰੰਟ ਦੀ ਤਾਂ ਉਹ ਹਾਊਸਫੁੱਲ -4 ਤੇ ਮਰਜਾਵਾਂ ‘ਚ ਨਜ਼ਰ ਆਏ ਸਨ । ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਜੀ ਹਾਂ ‘ਬਾਗੀ 3’ ‘ਚ ਟਾਈਗਰ ਸ਼ਰਾਫ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ ।
View this post on Instagram