ਰਿਸ਼ੀ ਕਪੂਰ ਦੀ ਧੀ ਹੋਣ ਦੇ ਬਾਵਜੂਦ ਰਿਦਿਮਾ ਕਪੂਰ ਨੇ ਇਸ ਵਜ੍ਹਾ ਕਰਕੇ ਨਹੀ ਕੀਤਾ ਫ਼ਿਲਮਾਂ ਵਿੱਚ ਕੰਮ

By  Rupinder Kaler September 15th 2020 05:54 PM
ਰਿਸ਼ੀ ਕਪੂਰ ਦੀ ਧੀ ਹੋਣ ਦੇ ਬਾਵਜੂਦ ਰਿਦਿਮਾ ਕਪੂਰ ਨੇ ਇਸ ਵਜ੍ਹਾ ਕਰਕੇ ਨਹੀ ਕੀਤਾ ਫ਼ਿਲਮਾਂ ਵਿੱਚ ਕੰਮ

ਕਪੂਰ ਖ਼ਾਨਦਾਨ ਦਾ ਹਰ ਬੰਦਾ ਬਾਲੀਵੁੱਡ ਨਾਲ ਜੁੜਿਆ ਹੋਇਆ ਹੈ, ਪਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਬਾਲੀਵੁੱਡ ਤੋਂ ਦੂਰ ਰਹਿੰਦੇ ਹਨ । ਅਸੀਂ ਗੱਲ ਕਰ ਰਹੇ ਹਾਂ ਰਿਸ਼ੀ ਕਪੂਰ ਤੇ ਨੀਤੂ ਸਿੰਘ ਦੀ ਬੇਟੀ ਰਿਦਿਮਾ ਕਪੂਰ ਦੀ । ਕਪੂਰ ਖ਼ਾਨਦਾਨ ਦੀ ਧੀ ਹੁੰਦੇ ਹੋਏ ਵੀ ਰਿਦਿਮਾ ਬਾਲੀਵੁੱਡ ਵਿੱਚ ਨਹੀਂ ਆਈ । ਇਸ ਦੀ ਵੀ ਇੱਕ ਵਜ੍ਹਾ ਹੈ । ਕਰਿਸ਼ਮਾ ਕਪੂਰ, ਕਰੀਨਾ ਵਾਂਗ ਰਿਦਿਮਾ ਵੀ ਕਾਫੀ ਖੂਬਸੁਰਤ ਹੈ ।

ਇਸ ਦੇ ਬਾਵਜੂਦ ਉਹ ਬਾਲੀਵੁੱਡ ਤੋਂ ਭੱਜਦੀ ਹੋਈ ਨਜ਼ਰ ਆਉਂਦੀ ਹੈ । ਰਿਦਿਮਾ ਭਾਵੇਂ ਬਾਲੀਵੁੱਡ ਤੋਂ ਦੂਰ ਹੈ ਪਰ ਉਹ ਫੈਸ਼ਨ ਇੰਡਸਟਰੀ ਦਾ ਵੱਡਾ ਨਾਂਅ ਹੈ । ਕਰੀਨਾ ਤੇ ਰਿਦਿਮਾ ਦਾ ਥੋੜਾ ਹੀ ਫਰਕ ਹੈ । ਕਰੀਨਾ ਜਦੋਂ ਬਾਲੀਵੁੱਡ ਵਿੱਚ ਡੈਬਿਊ ਕਰ ਰਹੀ ਸੀ ਉਦੋਂ ਰਿਦਿਮਾ ਲੰਡਨ ਵਿੱਚ ਪੜ੍ਹਾਈ ਕਰ ਰਹੀ ਸੀ ।

Riddhima-Kapoor

ਦਰਅਸਲ ਰਿਦਿਮਾ ਦਾ ਅਦਾਕਾਰੀ ਵੱਲ ਕੋਈ ਇੰਟਰਸਟ ਨਹੀਂ ਸੀ । ਉਹ ਗਾਇਕਾ ਜਾਂ ਫੈਸ਼ਨ ਡਿਜ਼ਾਇਨਰ ਬਣਨਾ ਚਾਹੁੰਦੀ ਸੀ । ਰਿਦਿਮਾ ਫੈਸ਼ਨ ਡਿਜ਼ਾਇਨਰ ਹੋਣ ਦੇ ਨਾਲ ਨਾਲ ਜਵੈਲਰੀ ਡਿਜ਼ਾਇਨਰ ਵੀ ਹੈ । ਰਿਦਿਮਾ ਕਰੋੜਾਂ ਦੀ ਮਾਲਕ ਹੈ । ਸਾਲ 2006 ਵਿੱਚ ਰਿਦਿਮਾ ਨੇ ਕਾਰੋਬਾਰੀ ਭਰਤ ਸਾਹਨੀ ਨਾਲ ਵਿਆਹ ਕਰਵਾਇਆ ਸੀ ।

Related Post