ਅੱਜ ਹੈ ਰਣਬੀਰ ਕਪੂਰ ਦਾ ਬਰਥਡੇਅ, ਭੈਣਾਂ ਰਿਧਿਮਾ ਤੇ ਕਰੀਨਾ ਨੇ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਛੋਟੇ ਭਰਾ ਨੂੰ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ

ਬਾਲੀਵੁੱਡ ਦੇ ਡੈਸ਼ਿੰਗ ਤੇ ਹੈਂਡਸਮ ਐਕਟਰ ਰਣਬੀਰ ਕਪੂਰ ਅੱਜ ਆਪਣਾ 38ਵਾਂ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹਨ । ਸੋਸ਼ਲ ਮੀਡੀਆ ਉੱਤੇ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਰਣਬੀਰ ਕਪੂਰ ਨੂੰ ਬਰਥਡੇਅ ਵਿਸ਼ ਕਰ ਰਹੇ ਹਨ ।
ਰਣਬੀਰ ਦੀ ਵੱਡੀ ਭੈਣ ਰਿਧਿਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਭਰਾ ਰਣਬੀਰ ਕਪੂਰ ਦੀਆਂ ਤਸਵੀਰਾਂ ਵਾਲਾ ਕਲੋਜ਼ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਕਮਾਲ ਦੇ ਭਰਾ ! ਲਵ ਯੂ ਬਹੁਤ ਸਾਰਾ ..#babybrother #38andfab’ । ਇਸ ਪੋਸਟ ਉੱਤੇ ਫੈਨਜ਼ ਕਮੈਂਟਸ ਕਰਕੇ ਰਣਬੀਰ ਕਪੂਰ ਨੂੰ ਬਰਥਡੇਅ ਵਿਸ਼ ਕਰ ਰਹੇ ਹਨ ।
ਉਧਰ ਕਰੀਨਾ ਕਪੂਰ ਖ਼ਾਨ ਨੇ ਵੀ ਆਪਣੇ ਕਜ਼ਨ ਭਰਾ ਰਣਬੀਰ ਦੇ ਬਚਪਨ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਬਰਥਡੇਅ ਵਿਸ਼ ਕੀਤਾ ਹੈ । ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ ।
ਜੇ ਗੱਲ ਕਰੀਏ ਰਣਬੀਰ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ । ਉਹ ਫ਼ਿਲਮ ‘ਬ੍ਰਾਹਮਾਸਤਰ’ ‘ਚ ਆਲੀਆ ਭੱਟ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ ।