ਰਿਚਾ ਚੱਡਾ (Richa Chadha ) ਅਜਿਹੀ ਅਦਾਕਾਰਾ (Actress) ਹੈ ਜੋ ਹਰ ਮੁੱਦੇ ‘ਤੇ ਆਪਣੀ ਰਾਇ ਦਿੰਦੀ ਹੋਈ ਨਜ਼ਰ ਆਉਂਦੀ ਹੈ। ਹੁਣ ਅਦਾਕਾਰਾ ਨੂੰ ਅਜਿਹੇ ਮੁੱਦੇ ‘ਤੇ ਬੋਲਣਾ ਭਾਰੀ ਪੈ ਗਿਆ, ਜਿਸ ਤੋਂ ਬਾਅਦ ਉਸ ਨੂੰ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ । ਰਿਚਾ ਚੱਢਾ ‘ਤੇ ਭਾਰਤੀ ਫੌਜ ਦਾ ਅਪਮਾਨ ਕਰਨ ਦਾ ਇਲਜ਼ਾਮ ਲੱਗਿਆ ਹੈ।
Image Source : Twitter
ਹੋਰ ਪੜ੍ਹੋ : ਅਦਾਕਾਰਾ ਨੇਹਾ ਮਰਦਾ ਵਿਆਹ ਤੋਂ ਦਸ ਸਾਲ ਬਾਅਦ ਬਣਨ ਜਾ ਰਹੀ ਮਾਂ, ਅਦਾਕਾਰਾ ਨੇ ਤਸਵੀਰ ਕਰ ਦਿੱਤੀ ਗੁੱਡ ਨਿਊਜ਼
ਦਰਅਸਲ ਉੱਤਰੀ ਫ਼ੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਰਤੀ ਫ਼ੌਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਲੈਣ ਵਰਗੇ ਆਦੇਸ਼ਾਂ ਨੂੰ ਲਾਗੂ ਕਰਨ ਲਈ ਤਿਆਰ ਹੈ। ਕਾਫੀ ਟ੍ਰੋਲਿੰਗ ਦਾ ਸ਼ਿਕਾਰ ਹੋਣ ਤੋਂ ਬਾਅਦ ਰਿਚਾ ਨੇ ਮੁਆਫ਼ੀ ਵੀ ਮੰਗ ਲਈ ਹੈ।
image From instagram
ਹੋਰ ਪੜ੍ਹੋ : ਸ਼ੈਰੀ ਮਾਨ ਨੇ ਬਣਾਈ ਆਲੂ ਗੋਭੀ ਦੀ ਸਬਜ਼ੀ, ਦੋਸਤਾਂ ਨੂੰ ਬਣਾ ਕੇ ਖੁਆਈ ਰੋਟੀ, ਵੇਖੋ ਵੀਡੀਓ
ਰਿਚਾ ਨੇ ਟਵਿੱਟਰ 'ਤੇ ਜਨਰਲ ਉਪੇਂਦਰ ਦਿਵੇਦੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਲਿਖਿਆ, ਗਲਵਾਨ ਹੈਲੋ ਕਹਿ ਰਿਹਾ ਹੈ। ਇਸ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਤਾ ਨੇ ਵੀ ਇਸ ਮੁੱਦੇ ‘ਤੇ ਟਵੀਟ ਕਰਕੇ ਇਸ ਨੂੰ ਅਪਮਾਨਜਨਕ ਦੱਸਿਆ ਸੀ । ਜਿਸ ਤੋਂ ਬਾਅਦ ਲੋਕਾਂ ਦਾ ਵੀ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਨੇ ਰਿਚਾ ਚੱਢਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ ।
image From instagram
ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰਕੇ ਇਸ ਮੁੱਦੇ ‘ਤੇ ਆਪਣੀ ਕਰੜੀ ਪ੍ਰਤੀਕਿਰਿਆ ਦਿੱਤਾ ਸੀ ।ਉਪਭੋਗਤਾਵਾਂ ਨੇ ਰਿਚਾ ਚੱਢਾ ਦੀ ਭਾਰਤੀ ਫੌਜ ਦੀ ਆਲੋਚਨਾ ਕਰਨ ਅਤੇ ਭਾਰਤ ਅਤੇ ਚੀਨ ਦਰਮਿਆਨ ੨੦੨ ਗਲਵਾਨ ਝੜਪ ਵਿੱਚ ਸ਼ਹੀਦ ਹੋਏ ਸੈਨਿਕਾਂ ਦੇ ਬਲੀਦਾਨ ਦਾ ਮਜ਼ਾਕ ਉਡਾਉਣ ਲਈ ਆਲੋਚਨਾ ਕੀਤੀ ਹੈ।
@BediSaveena pic.twitter.com/EYHeS75AjS
— RichaChadha (@RichaChadha) November 24, 2022