ਦੇਸ਼ ’ਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਆਮ ਆਦਮੀ ਤੋਂ ਲੈ ਕੇ ਫ਼ਿਲਮੀ ਸਿਤਾਰੇ ਵੀ ਕੋਰੋਨਾ ਤੋਂ ਪੀੜਤ ਹੋ ਰਹੇ ਹਨ। ਇਸ ਸਭ ਦੇ ਚਲਦੇ ਅਦਾਕਾਰਾ ਰਿਚਾ ਚੱਢਾ ਨੇ ਇੱਕ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ। ਇਸ ਵੀਡੀਓ ’ਚ ਹਜ਼ਾਰਾਂ ਲੋਕਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ।
ਹੋਰ ਪੜ੍ਹੋ :
ਖਾਲਸਾ ਸਾਜਣਾ ਦਿਹਾੜੇ ‘ਤੇ ਤਸਵੀਰ ਸਾਂਝੀ ਕਰਦੇ ਹੋਏ ਨੀਰੂ ਬਾਜਵਾ ਨੇ ਦਿੱਤੀ ਵਧਾਈ
ਦਰਅਸਲ ਇਹ ਵੀਡੀਓ ਹਰਿਦੁਆਰ ਦਾ ਹੈ ਜਿੱਥੇ ਮਹਾਕੁੰਭ ਦਾ ਮੇਲਾ ਚੱਲ ਰਿਹਾ ਹੈ, ਤੇ ਲੋਕ ਸ਼ਾਹੀ ਇਸ਼ਨਾਨ ਕਰ ਰਹੇ ਹਨ । ਇਸ ਸਭ ਨੂੰ ਰਿਚਾ ਚੱਡਾ ਨੇ ‘ਮਹਾਮਾਰੀ ਫੈਲਾਉਣ ਵਾਲਾ ਈਵੈਂਟ’ ਦੱਸਿਆ ਹੈ। ਉਨ੍ਹਾਂ ਆਪਣੇ ਟਵੀਟ ’ਚ ਲਿਖਿਆ ਹੈ ਕਿ ਸਭ ਤੋਂ ਜ਼ਿਆਦਾ ਕੋਰੋਨਾ ਫੈਲਾਉਣ ਵਾਲਾ ਈਵੈਂਟ। ਵੀਡੀਓ ਇੱਕ ਨਿਊਜ਼ ਚੈਨਲ ਦੀ ਕਲਿੱਪ ਹੈ ।
ਇਸ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਸ਼ਾਹੀ ਇਸ਼ਨਾਨ ਮੌਕੇ ਇੱਕ ਲੱਖ ਭਗਤ ਗੰਗਾ ਨਦੀ ਦੇ ਕੰਢੇ ਖੜ੍ਹੇ ਹਨ ਤੇ ਇਹ ਸਾਰੇ ਕੋਰੋਨਾ ਵਾਇਰਸ ਮਹਾਮਾਰੀ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਰਿਚਾ ਦੀ ਇਸ ਪੋਸਟ ਦੀ ਆਲੋਚਨਾ ਹੋ ਰਹੀ ਹੈ । ਜਦ ਕਿ ਕਈ ਲੋਕ ਉਨ੍ਹਾਂ ਦੇ ਸਮਰਥਨ ’ਚ ਵੀ ਨਿੱਤਰ ਆਏ ਹਨ।
Super spreader event. https://t.co/2xR8qiSH5v
— TheRichaChadha (@RichaChadha) April 11, 2021