Wedding Bells: ਰਿਚਾ ਚੱਢਾ-ਅਲੀ ਫਜ਼ਲ ਦੇ ਵਿਆਹ ਦੀ ਤਰੀਕ ਹੋਈ ਤੈਅ, ਵਿਆਹ ਤੋਂ ਲੈ ਕੇ ਰਿਸੈਪਸ਼ਨ ਤੱਕ ਦਾ ਪੂਰਾ ਸ਼ੈਡਿਊਲ ਆਇਆ ਸਾਹਮਣੇ

By  Pushp Raj September 13th 2022 09:49 AM
Wedding Bells: ਰਿਚਾ ਚੱਢਾ-ਅਲੀ ਫਜ਼ਲ ਦੇ ਵਿਆਹ ਦੀ ਤਰੀਕ ਹੋਈ ਤੈਅ, ਵਿਆਹ ਤੋਂ ਲੈ ਕੇ ਰਿਸੈਪਸ਼ਨ ਤੱਕ ਦਾ ਪੂਰਾ ਸ਼ੈਡਿਊਲ ਆਇਆ ਸਾਹਮਣੇ

Richa Chadha-Ali Fazal's wedding: ਬਾਲੀਵੁੱਡ 'ਚ ਮੁੜ ਇੱਕ ਵਾਰ ਫਿਰ ਸ਼ਹਿਨਾਈ ਵੱਜਣ ਵਾਲੀ ਹੈ। ਇਸ ਵਾਰ ਬਾਲੀਵੁੱਡ ਦੀ ਖੂਬਸੂਰਤ ਜੋੜੀ ਅਲੀ ਫਜ਼ਲ ਅਤੇ ਰਿਚਾ ਚੱਢਾ ਵਿਆਹ ਕਰਨ ਜਾ ਰਹੇ ਹਨ। ਹੁਣ ਤੱਕ ਇਸ ਜੋੜੇ ਦਾ ਵਿਆਹ ਦੋ ਵਾਰ ਮੁਲਤਵੀ ਹੋ ਚੁੱਕਾ ਹੈ। ਫੈਨਜ਼ ਇਸ ਬਾਲੀਵੁੱਡ ਦੀ ਜੋੜੀ ਦੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।

image From instagram

ਮੀਡੀਆ ਰਿਪੋਰਟਸ ਦੇ ਮੁਤਾਬਕ ਹੁਣ ਅਲੀ-ਰਿਚਾ ਦੇ ਵਿਆਹ ਦੀ ਤਰੀਕ ਤੈਅ ਹੋ ਗਈ ਹੈ। ਹੁਣ ਮਹਿੰਦੀ-ਹਲਦੀ ਤੋਂ ਲੈ ਕੇ ਵਿਆਹ ਦੀ ਰਿਸੈਪਸ਼ਨ ਤੱਕ ਦੇ ਸਾਰੇ ਵੇਰਵੇ ਸਾਹਮਣੇ ਆ ਗਏ ਹਨ। ਹੁਣ ਅਲੀ ਅਤੇ ਰਿਚਾ ਜਲਦ ਹੀ ਵਿਆਹ ਬੰਧਨ ਵਿੱਚ ਬੱਝਣ ਵਾਲੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਅਲੀ-ਰਿਚਾ ਦੇ ਪ੍ਰੀ-ਵੈਡਿੰਗ ਫੰਕਸ਼ਨ ਅਗਲੇ ਮਹੀਨੇ 2 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਖਬਰਾਂ ਮੁਤਾਬਕ ਇਹ ਜੋੜਾ ਸ਼ਾਹੀ ਅੰਦਾਜ਼ 'ਚ ਵਿਆਹ ਕਰਨ ਜਾ ਰਿਹਾ ਹੈ। ਇਸ ਤੋਂ ਬਾਅਦ ਬਾਲੀਵੁੱਡ ਸੈਲੇਬਸ ਲਈ ਸ਼ਾਹੀ ਰਿਸੈਪਸ਼ਨ ਦਾ ਆਯੋਜਨ ਵੀ ਕੀਤਾ ਜਾਵੇਗਾ।

ਹਲਦੀ ਤੇ ਮਹਿੰਦੀ ਦੀ ਰਸਮ

ਅਲੀ-ਰਿਚਾ ਦੀ ਹਲਦੀ ਅਤੇ ਮਹਿੰਦੀ ਸੈਰੇਮਨੀ 2 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇੱਥੇ ਸਤੰਬਰ ਦੇ ਆਖਰੀ ਦਿਨਾਂ ਵਿੱਚ ਮਹਿਮਾਨ ਆਉਣੇ ਸ਼ੁਰੂ ਹੋ ਜਾਣਗੇ। ਇਸ ਦੇ ਨਾਲ ਹੀ ਇਸੇ ਦਿਨ ਸੰਗੀਤ ਸਮਾਰੋਹ ਵੀ ਕਰਵਾਇਆ ਜਾਵੇਗਾ।

image From instagram

ਅਲੀ-ਰਿਚਾ ਕਿਸ ਦਿਨ ਕਰਨਗੇ ਵਿਆਹ

ਲੰਮੇਂ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਅਲੀ ਫਜ਼ਲ ਅਤੇ ਰਿਚਾ ਚੱਢਾ 6 ਅਕਤੂਬਰ ਨੂੰ ਵਿਆਹ ਬੰਧਨ ਵਿੱਚ ਬੱਝਣ ਵਾਲੇ ਹਨ। ਇਸ ਜੋੜੀ ਦਾ ਵਿਆਹ ਸਮਾਗਮ ਦਿੱਲੀ ਵਿੱਚ ਹੋਵੇਗਾ। ਇਸ ਵਿਆਹ ਸਮਾਗਮ ਵਿੱਚ ਦੋਹਾਂ ਦੇ ਪਰਿਵਾਰਕ ਮੈਂਬਰ ਅਤੇ ਖ਼ਾਸ ਰਿਸ਼ਤੇਦਾਰ ਤੇ ਦੋਸਤ ਸ਼ਮੂਲੀਅਤ ਕਰਨਗੇ।

ਗ੍ਰੈਂਡ ਰਿਸੈਪਸ਼ਨ ਦੀ ਤਿਆਰੀ

ਵਿਆਹ ਤੋਂ ਬਾਅਦ ਇਹ ਖੂਬਸੂਰਤ ਜੋੜਾ ਮੁੰਬਈ ਵਾਪਿਸ ਪਰਤੇਗਾ। ਇਥੇ ਇਹ ਜੋੜਾ ਆਪਣੇ ਸਾਥੀ ਕਲਾਕਾਰਾਂ ਤੇ ਹੋਰਨਾਂ ਮਹਿਮਾਨਾਂ ਵਿਚਾਲੇ ਗ੍ਰੈਂਡ ਰਿਸੈਪਸ਼ਨ ਕਰੇਗਾ। ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਕਈ ਬਾਲੀਵੁੱਡ ਤੇ ਟੀਵੀ ਜਗਤ ਦੇ ਸਿਤਾਰੇ ਸ਼ਾਮਿਲ ਹੋਣਗੇ।

image From instagram

ਹੋਰ ਪੜ੍ਹੋ: ਵਿੱਕੀ ਕੌਸ਼ਲ ਦਾ ਪੰਜਾਬੀ ਰੂਪ 'ਤੇ ਜ਼ਬਰਦਸਤ ਡਾਂਸ ਦੇਖ ਤੁਸੀਂ ਵੀ ਬਣ ਜਾਓਗੇ ਫੈਨ 'ਤੇ ਪਾਓਗੇ ਭੰਗੜੇ

ਕਿਥੋਂ ਸ਼ੁਰੂ ਹੋਈ ਦੋਹਾਂ ਦੀ ਲਵ ਸਟੋਰੀ

ਦੱਸ ਦੇਈਏ ਕਿ ਸਾਲ 2012 ਵਿੱਚ ਅਲੀ ਅਤੇ ਰਿਚਾ ਇੱਕ ਦੂਜੇ ਦੇ ਕਰੀਬ ਆਏ ਸਨ। ਦੋਹਾਂ ਦੀ ਮੁਲਾਕਾਤ ਫ਼ਿਲਮ 'ਫੁਕਰੇ' ਦੇ ਸੈੱਟ 'ਤੇ ਹੋਈ ਸੀ। ਦੋਵੇਂ ਪਹਿਲਾਂ ਹੀ ਆਪਣੇ ਪਿਆਰ ਦਾ ਖੁਲਾਸਾ ਕਰ ਚੁੱਕੇ ਹਨ। ਖਬਰਾਂ ਮੁਤਾਬਕ ਰਿਚਾ ਨੇ ਅਲੀ ਨੂੰ ਪਹਿਲਾਂ ਪ੍ਰਪੋਜ਼ ਕੀਤਾ ਸੀ। ਅਜਿਹੇ 'ਚ ਅਲੀ ਨੂੰ ਰਿਚਾ ਨੂੰ ਜਵਾਬ ਦੇਣ 'ਚ ਤਿੰਨ ਮਹੀਨੇ ਲੱਗ ਗਏ। ਇਸ ਤੋਂ ਬਾਅਦ ਦੋਹਾਂ ਨੇ ਕਰੀਬ 5 ਸਾਲ ਤੱਕ ਆਪਣੇ ਰਿਸ਼ਤੇ ਨੂੰ ਗੁਪਤ ਰੱਖਿਆ।

 

View this post on Instagram

 

A post shared by ali fazal (@alifazal9)

Related Post