ਰੀਆ ਚੱਕਰਵਰਤੀ ਨੇ ਜੇਲ੍ਹ ਤੋਂ ਰਿਹਾਅ ਹੋਣ 'ਤੇ ਕੈਦੀਆਂ ਲਈ ਕੀਤਾ ਸੀ ਡਾਂਸ, ਨਿਕਲਦੇ ਸਮੇਂ ਕਿਹਾ- ‘ਯਾਦਾਂ ਲੈ ਕੇ ਚੱਲੀ ਹਾਂ’

Rhea Chakraborty News: ਰੀਆ ਚੱਕਰਵਰਤੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ 'ਚ ਡਰੱਗਜ਼ ਮਾਮਲ ਲਈ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਕਰਕੇ ਅਦਾਕਾਰਾ ਨੂੰ ਕੁਝ ਦਿਨ ਜੇਲ੍ਹ ਵਿੱਚ ਵੀ ਰਹਿਣਾ ਪਿਆ ਸੀ। ਹਾਲਾਂਕਿ, ਕੁਝ ਦਿਨਾਂ ਬਾਅਦ ਉਹ ਬਾਹਰ ਆ ਗਈ ਸੀ ਅਤੇ ਹੁਣ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬਤੀਤ ਕਰ ਰਹੀ ਹੈ। ਹੁਣ ਇਸ ਦੌਰਾਨ ਮਨੁੱਖੀ ਅਧਿਕਾਰ ਵਕੀਲ ਸੁਧਾ ਭਾਰਦਵਾਜ ਨੇ ਅਦਾਕਾਰਾ ਬਾਰੇ ਕੁਝ ਗੱਲਾਂ ਦੱਸੀਆਂ ਹਨ।
ਉਸ ਨੇ ਕਿਹਾ ਕਿ ਉਸ ਨੇ ਉੱਥੇ ਕਿਸੇ ਨੂੰ ਵੀ ਆਪਣੇ ਅਭਿਨੇਤਰੀ ਹੋਣ ਦਾ ਅਹਿਸਾਨ ਨਹੀਂ ਕਰਵਾਇਆ। ਉੱਥੇ ਸਾਰੇ ਉਸ ਨਾਲ ਬਹੁਤ ਗੱਲਾਂ ਕਰਦੇ ਸਨ ਅਤੇ ਜੇਲ੍ਹ ਦੇ ਆਖ਼ਰੀ ਦਿਨ ਉਸ ਨੇ ਜੇਲ੍ਹ ਵਿੱਚ ਆਪਣੇ ਸਾਥੀਆਂ ਲਈ ਪ੍ਰਦਰਸ਼ਨ ਵੀ ਕੀਤਾ ਸੀ।
ਹੋਰ ਪੜ੍ਹੋ : ਅੱਜ ਹੈ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
Image Source: Instagram
ਸੁਧਾ, ਜੋ ਖੁਦ ਤਿੰਨ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਪਿਛਲੇ ਸਾਲ ਦਸੰਬਰ ਵਿੱਚ ਜੇਲ੍ਹ ਤੋਂ ਬਾਹਰ ਆਈ ਸੀ, ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਭਾਵੇਂ ਰੀਆ ਨੂੰ ਇੰਨੀ ਨਕਾਰਾਤਮਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਉਸਨੇ ਆਪਣੇ ਆਪ ਨੂੰ ਮਜ਼ਬੂਤ ਰੱਖਿਆ।
Image Source: Instagram
ਸੁਧਾ ਨੇ ਕਿਹਾ, 'ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਸੀ। ਉਸ ਸਮੇਂ ਅਸੀਂ ਕਹਿੰਦੇ ਸੀ ਕਿ ਰੀਆ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਇਸ ਨੇ ਸਾਨੂੰ ਬਹੁਤ ਦੁੱਖ ਪਹੁੰਚਾਇਆ। ਪਰ ਫਿਰ ਸਾਨੂੰ ਖੁਸ਼ੀ ਹੋਈ ਕਿ ਰੀਆ ਨੂੰ ਦੁਬਾਰਾ ਇੱਕ ਵਿਸ਼ੇਸ਼ ਸੈੱਲ ਵਿੱਚ ਰੱਖਿਆ ਗਿਆ ਸੀ। ਉਸ ਨੂੰ ਉੱਥੇ ਰੱਖਿਆ ਗਿਆ ਸੀ ਤਾਂ ਜੋ ਉਹ ਟੀਵੀ ਨਾ ਦੇਖ ਸਕੇ ਕਿਉਂਕਿ ਉੱਥੇ ਲੋਕ ਟੀਵੀ ਖੁੱਲ੍ਹਾ ਰੱਖਦੇ ਸਨ। ਆਪਣੇ ਬਾਰੇ ਬਹੁਤ ਗਲਤ ਸੁਣ ਕੇ ਉਸਨੂੰ ਬੁਰਾ ਲੱਗਦਾ ਸੀ’।
Image Source: Instagram
ਸੁਧਾ ਨੇ ਅੱਗੇ ਕਿਹਾ, 'ਇੰਨੀ ਛੋਟੀ ਉਮਰ 'ਚ ਇੰਨਾ ਦੁੱਖ ਝੱਲਣ ਤੋਂ ਬਾਅਦ ਵੀ ਰੀਆ ਨੇ ਖੁਦ ਨੂੰ ਸੰਭਾਲ ਲਿਆ। ਉਹ ਉੱਥੇ ਦੇ ਲੋਕਾਂ ਨਾਲ ਚੰਗੀ ਤਰ੍ਹਾਂ ਰਹਿੰਦੀ ਸੀ। ਉਹ ਬੱਚਿਆਂ ਨਾਲ ਵੀ ਦੋਸਤਾਨਾ ਸੀ। ਜਦੋਂ ਰੀਆ ਜੇਲ੍ਹ ਤੋਂ ਰਿਹਾਅ ਹੋਈ ਤਾਂ ਅਭਿਨੇਤਰੀ ਨੇ ਆਪਣੇ ਖਾਤੇ ਵਿੱਚ ਬਚੇ ਪੈਸੇ ਨਾਲ ਲੋਕਾਂ ਨੂੰ ਮਿਠਾਈ ਖੁਆਈ। ਹਰ ਕੋਈ ਉਸਨੂੰ ਛੱਡਣ ਆਇਆ ਸੀ। ਫਿਰ ਸਾਰਿਆਂ ਨੇ ਰੀਆ ਨੂੰ ਇੱਕ ਵਾਰ ਡਾਂਸ ਕਰਨ ਲਈ ਕਿਹਾ, ਉਸਨੇ ਸੱਚਮੁੱਚ ਸਾਰਿਆਂ ਲਈ ਡਾਂਸ ਕੀਤਾ। ਜਾਣ ਸਮੇਂ ਰੀਆ ਨੇ ਇਹ ਵੀ ਕਿਹਾ ਸੀ ਕਿ ਉਹ ਇੱਥੋਂ ਕੁਝ ਯਾਦਾਂ ਲੈ ਰਹੀ ਹੈ ਕਿ ਇੱਥੇ ਲੋਕ ਕਿਵੇਂ ਰਹਿੰਦੇ ਸਨ'। ਦੱਸ ਦੇਈਏ ਕਿ ਸੁਸ਼ਾਂਤ ਮਾਮਲੇ 'ਚ ਰੀਆ ਨੂੰ ਡਰੱਗ ਮਾਮਲੇ 'ਚ ਬਾਈਕੂਲਾ ਜੇਲ 'ਚ ਰੱਖਿਆ ਗਿਆ ਸੀ। ਅਦਾਕਾਰਾ ਨੂੰ 28 ਦਿਨਾਂ ਬਾਅਦ ਰਿਹਾਅ ਕਰ ਦਿੱਤਾ ਗਿਆ।