ਗਾਇਕ ਰੇਸ਼ਮ ਸਿੰਘ ਅਨਮੋਲ (Resham Singh Anmol) ਜੋ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਰੇਸ਼ਮ ਸਿੰਘ ਅਨਮੋਲ ਜਿੱਥੇ ਇੱਕ ਕਾਮਯਾਬ ਗਾਇਕ (Singer) ਹਨ । ਉੱਥੇ ਹੀ ਇੱਕ ਸਫਲ ਕਿਸਾਨ ਵੀ ਹਨ । ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।
ਹੋਰ ਪੜ੍ਹੋ : ਦੋਸਤ ਸਿੱਧੂ ਮੂਸੇਵਾਲਾ ਦੇ ਭੋਗ ‘ਤੇ ਰੇਸ਼ਮ ਸਿੰਘ ਅਨਮੋਲ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਪਹੁੰਚੇ, ਕਰ ਰਹੇ ਲੰਗਰ ਦੀ ਸੇਵਾ
ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਖੇਤਾਂ ‘ਚ ਕੱਦੂ ਕਰਦੇ ਹੋਏ ਨਜ਼ਰ ਆ ਰਹੇ ਹਨ । ਯਾਨੀ ਕਿ ਝੋਨਾ ਲਗਾਉਣ ਦੇ ਲਈ ਆਪਣੇ ਖੇਤ ਨੂੰ ਤਿਆਰ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।
image From instagram
ਹੋਰ ਪੜ੍ਹੋ : ਅਸਾਮ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਖਾਲਸਾ ਏਡ ਦੇ ਵਲੰਟੀਅਰ,ਗਾਇਕ ਰੇਸ਼ਮ ਸਿੰਘ ਅਨਮੋਲ ਨੇ ਸਾਂਝਾ ਕੀਤਾ ਵੀਡੀਓ
ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰੇਸ਼ਮ ਸਿੰਘ ਅਨਮੋਲ ਨੇ ਇਸ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ‘ਨੀ ਪੁੱਤ ਜੱਟਾਂ ਦਾ ਹੱਲ ਵਾਹੁੰਦਾ ਵੱਡੇ ਤੜਕੇ ਦਾ’ । ਸੋਸ਼ਲ ਮੀਡੀਆ ‘ਤੇ ਰੇਸ਼ਮ ਸਿੰਘ ਅਨਮੋਲ ਦੇ ਵੱਲੋਂ ਸਾਂਝੇ ਕੀਤੇ ਗਏ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਰੇਸ਼ਮ ਸਿੰਘ ਅਨਮੋਲ ਇੱਕ ਗਾਇਕ ਹੋਣ ਤੋਂ ਪਹਿਲਾਂ ਇਕ ਕਿਸਾਨ ਹਨ ।
image From instagram
ਪਿਛਲੇ ਸਾਲ ਕਿਸਾਨ ਅੰਦੋਲਨ ਦੇ ਦੌਰਾਨ ਵੀ ਉਨ੍ਹਾਂ ਨੇ ਭਾਗ ਲਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਕਈ ਗੀਤ ਵੀ ਗਾਏ ਸਨ । ਉਹ ਅਕਸਰ ਆਪਣੇ ਖੇਤਾਂ ‘ਚ ਕੰਮ ਕਰਦੇ ਦਿਖਾਈ ਦਿੰਦੇ ਹਨ। ਖੇਤੀ ਕਿਸਾਨੀ ਦੇ ਨਾਲ ਉਨ੍ਹਾਂ ਦਾ ਪਿਆਰ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ । ਰੇਸ਼ਮ ਸਿੰਘ ਅਨਮੋੋਲ ਨੂੰ ਗਾਇਕੀ ਦਾ ਸ਼ੌਂਕ ਸੀ ਅਤੇ ਇਸੇ ਦੀ ਬਦੌਲਤ ਉਹ ਗਾਇਕੀ ਦੇ ਖੇਤਰ ‘ਚ ਆਏ ਸਨ ।
View this post on Instagram
A post shared by Resham Singh Anmol (@reshamsinghanmol)