ਕੁਲਦੀਪ ਮਾਣਕ ਤੋਂ ਮਿਲੇ ਥਾਪੜੇ ਨੇ ਬਣਾਇਆ ਰੇਸ਼ਮ ਅਨਮੋਲ ਨੂੰ 'ਦ ਕਿੰਗ ਆਫ ਸਟੇਜ', ਜਨਮਦਿਨ 'ਤੇ ਜਾਣੋ ਉਹਨਾਂ ਦੇ ਜ਼ਿੰਦਗੀ ਬਾਰੇ

ਕੁਲਦੀਪ ਮਾਣਕ ਤੋਂ ਮਿਲੇ ਥਾਪੜੇ ਨੇ ਬਣਾਇਆ ਰੇਸ਼ਮ ਅਨਮੋਲ ਨੂੰ 'ਦ ਕਿੰਗ ਆਫ ਸਟੇਜ', ਜਨਮਦਿਨ 'ਤੇ ਜਾਣੋ ਉਹਨਾਂ ਦੇ ਜ਼ਿੰਦਗੀ ਬਾਰੇ: ਰੇਸ਼ਮ ਸਿੰਘ ਅਨਮੋਲ ਜਿੰਨ੍ਹਾਂ ਨੂੰ ਪੰਜਾਬ ਦੇ ਕਿੰਗ ਆਫ ਸਟੇਜ ਵੀ ਕਿਹਾ ਜਾਂਦਾ ਹੈ। ਰੇਸ਼ਮ ਸਿੰਘ ਅਨਮੋਲ ਅੱਜ ਆਪਣਾ 36 ਵਾਂ ਜਨਮ ਦਿਨ ਮਨਾ ਰਹੇ ਹਨ। ਹਰਿਆਣਾ 'ਚ ਅੰਬਾਲਾ ਦੇ ਪਿੰਡ ਨਕਤਪੁਰ 'ਚ 1983 'ਚ ਜਨਮੇ ਰੇਸ਼ਮ ਸਿੰਘ ਅਨਮੋਲ ਖੇਤੀਬਾੜੀ ਨਾਲ ਸੰਬੰਧਤ ਪਰਿਵਾਰ ਚੋਂ ਆਉਂਦੇ ਹਨ। ਬਚਪਨ ਤੋਂ ਹੀ ਗਾਇਕੀ 'ਚ ਕਦਮ ਧਰ ਚੁੱਕੇ ਰੇਸ਼ਮ ਅਨਮੋਲ ਨੇ 2009 'ਚ ਸੁਰਮਾ ਗੀਤ ਨਾਲ ਪੰਜਾਬੀ ਇੰਡਸਟਰੀ 'ਚ ਐਂਟਰੀ ਕੀਤੀ ਸੀ।
View this post on Instagram
ਉਸ ਤੋਂ ਬਾਅਦ 2010 'ਚ ਕੰਗਣਾ ਗੀਤ ਗਾਇਆ ਜੋ ਕਾਫੀ ਮਕਬੂਲ ਹੋਇਆ। ਪਰ ਅਸਲ ਪਹਿਚਾਣ ਰੇਸ਼ਮ ਸਿੰਘ ਅਨਮੋਲ ਨੂੰ ਨਾਗਣੀ ਗੀਤ ਨੇ ਦਵਾਈ ਸੀ। ਉਸ ਤੋਂ ਬਾਅਦ ਤਾਂ ਹਿੱਟ ਗੀਤਾਂ ਦੀ ਝੜੀ ਲਗਾ ਦਿੱਤੀ। ਨਾਗਣੀ 2, ਚੇਤੇ ਕਰਦਾ, ਭਾਬੀ ਥੋਡੀ ਐਂਡ ਆ, ਰਾਹੂ ਕੇਤੂ ਵਰਗੇ ਕਈ ਹਿੱਟ ਗੀਤ ਦਿੱਤੇ। ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਕਿ ਰੇਸ਼ਮ ਅਨਮੋਲ ਨੇ ਅਖਾੜੇ 'ਚ ਲਾਈਵ ਗਾਉਣ ਦੀਆਂ ਬਰੀਕੀਆਂ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਹੋਰਾਂ ਤੋਂ ਸਿੱਖੀਆਂ ਹਨ।
View this post on Instagram
ਇੱਕ ਰਿਐਲਿਟੀ ਸ਼ੋਅ 'ਚ ਫ਼ਾਨੀਲ 'ਚ ਪਹੁੰਚ ਕੇ ਜਿੱਤ ਨਹੀਂ ਸਕੇ ਸੀ ਰੇਸ਼ਮ ਅਨਮੋਲ। ਪਰ ਉਸ ਤੋਂ ਮਹਾਨ ਗੀਤਕਾਰ ਦੇਵ ਥਰੀਕੇ ਜੀ ਦੀ ਨਿਗ੍ਹਾ 'ਚ ਜ਼ਰੂਰ ਆ ਗਏ ਸਨ। ਜਿਸ ਤੋਂ ਬਾਅਦ ਦੇਵ ਥਰੀਕੇ ਹੋਰੀਂ ਰੇਸ਼ਮ ਨੂੰ ਕੁਲਦੀਮ ਮਾਣਕ ਸਾਹਿਬ ਕੋਲ ਲੈ ਗਏ ਜਿੱਥੇ ਉਹਨਾਂ ਦੀ ਗਾਇਕੀ ਤੋਂ ਕੁਲਦੀਪ ਮਾਣਕ ਵੀ ਬੇਅੰਤ ਖੁਸ਼ ਹੋਏ।
View this post on Instagram
New challenge for 20 plus ?????❣️ Upload & Tag me ...
ਉਸ ਤੋਂ ਬਾਅਦ ਦੇਵ ਥਰੀਕੇ ਜੀ ਨੇ ਕੁਲਦੀਪ ਮਾਣਕ ਦੀ ਹੀਰ ਦੀ ਕਲੀ ਦਾ ਦੂਜਾ ਭਾਗ ਰੇਸ਼ਮ ਅਨਮੋਲ ਤੋਂ ਗਵਾਇਆ ਅਤੇ ਰੇਸ਼ਮ ਸਿੰਘ ਅਨਮੋਲ ਬਣ ਗਏ ਦ ਕਿੰਗ ਆਫ ਸਟੇਜ। ਅੱਜ ਕੁਲਦੀਪ ਮਾਣਕ ਦੇ ਦਿੱਤੇ ਉਸ ਥਾਪੜੇ ਦੀ ਬਦੌਲਤ ਰੇਸ਼ਮ ਸਿੰਘ ਅਨਮੋਲ ਪੰਜਾਬ ਦੇ ਚੋਟੀ ਦੇ ਸਿੰਗਰਾਂ 'ਚ ਆਪਣਾ ਨਾਮ ਲਿਖਵਾ ਚੁੱਕੇ ਹਨ।
ਇਸ ਸਾਲ ਰੇਸ਼ਮ ਅਨਮੋਲ ਵਿਆਹ ਵਾਲੀ ਜੋੜੀ ਗੀਤ ਵੀ ਰਿਲੀਜ਼ ਕਰ ਚੁੱਕੇ ਹਨ ਜਿਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਰੈਪ ਸਟਾਰ ਬੋਹੇਮੀਆ ਨਾਲ ਉਹਨਾਂ ਦਾ ਗੀਤ ਗੋਲ੍ਡਨ ਡਾਂਗ ਵੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ।