ਰੇਸ਼ਮ ਸਿੰਘ ਅਨਮੋਲ ਨੇ ਇਸ ਬੱਚੀ ਦੀ ਤਸਵੀਰ ਸਾਂਝੀ ਕਰ ਵੱਡੀਆਂ ਗੱਡੀਆਂ ਵਾਲਿਆਂ ਨੂੰ ਦਿੱਤੀ ਨਸੀਹਤ

ਰੇਸ਼ਮ ਸਿੰਘ ਅਨਮੋਲ ਜਿੰਨ੍ਹਾਂ ਦੇ ਗੀਤਾਂ ਦੇ ਚਲਦਿਆਂ ਤਾਂ ਉਹ ਸੁਰਖੀਆਂ 'ਚ ਰਹਿੰਦੇ ਹੀ ਹਨ ਪਰ ਆਪਣੇ ਬੇਬਾਕ ਅੰਦਾਜ਼ ਅਤੇ ਸੁਭਾਅ ਦੇ ਚਲਦਿਆਂ ਵੀ ਖ਼ਬਰਾਂ 'ਚ ਬਣੇ ਰਹਿੰਦੇ ਹਨ। ਰੇਸ਼ਮ ਸਿੰਘ ਅਨਮੋਲ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਇੱਕ ਬੱਚੀ ਸਕੂਲ ਦੀ ਵਰਦੀ 'ਚ ਚਿੱਕੜ ਨਾਲ ਲਿਬੜੀ ਹੋਈ ਨਜ਼ਰ ਆ ਰਹੀ ਹੈ। ਸ਼ਾਇਦ ਹੋ ਸਕਦਾ ਹੈ ਕਿ ਇਸ ਬੱਚੀ ਨੂੰ ਕੋਈ ਗੱਡੀ ਲਬੇੜ ਕੇ ਚਲੀ ਗਈ ਹੋਵੇ। ਇਸ ਤਸਵੀਰ ਨੂੰ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਅਤੇ ਲਿਖਿਆ ਹੈ 'ਮੂਰਖ਼ ਲੋਕ ਵੱਡੀ ਗੱਡੀ ਤਾਂ ਖ਼ਰੀਦ ਲੈਂਦੇ ਹਨ ਪਰ ਪਤਾ ਨਹੀਂ ਹੁੰਦਾ ਚਲਾਉਣੀ ਕਿਵੇਂ ਹੈ। ਕਿਸੇ ਗਰੀਬ, ਪੈਦਲ, ਸਾਈਕਲ 'ਤੇ ਚੱਲਣ ਵਾਲੇ ਦਾ ਖਿਆਲ ਵੀ ਕਰੋ'।
View this post on Instagram
ਰੇਸ਼ਮ ਸਿੰਘ ਅਨਮੋਲ ਦੀ ਇਸ ਪੋਸਟ ਦੇ ਹੇਠ ਲੋਕੀ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ "ਲੋਕਾਂ ਨੂੰ ਕਦਰ ਕਰਨੀ ਨਹੀਂ ਆਉਂਦੀ'', ਇੱਕ ਹੋਰ ਨੇ ਲਿਖਿਆ ਹੈ, 'ਜਵਾਂ ਸਹੀ ਕਿਹਾ ਵੀਰ ਤੁਸੀਂ', ਇਸੇ ਤਰ੍ਹਾਂ ਬਹੁਤ ਸਾਰੇ ਲੋਕ ਇਸ ਪੋਸਟ ਦੇ ਹੇਠ ਆਪਣੀ ਆਪਣੀ ਰਾਏ ਦੇ ਰਹੇ ਹਨ।
ਹੋਰ ਵੇਖੋ : 'ਵੀਜ਼ਾ' ਲੈਣ ਲਈ ਪੰਜਾਬੀ ਨੌਜਵਾਨ ਕੀ ਕੁਝ ਕਰਦਾ ਹੈ, ਦੇਖੋ ਰੇਸ਼ਮ ਸਿੰਘ ਅਨਮੋਲ ਦੇ ਇਸ ਗੀਤ ਰਾਹੀਂ
View this post on Instagram
ਰੇਸ਼ਮ ਸਿੰਘ ਅਨਮੋਲ ਜਿਹੜੇ ਹਾਲ ਹੀ 'ਚ ਹੜ੍ਹ ਪੀੜ੍ਹਤਾਂ ਲਈ ਗੀਤ ਲੈ ਕੇ ਆਏ ਹਨ। ਇਸ ਗੀਤ 'ਚ ਰੇਸ਼ਮ ਸਿੰਘ ਅਨਮੋਲ ਸੇਵਾ 'ਚ ਲੱਗੇ ਲੋਕਾਂ ਦੀ ਤਰੀਫ ਕਰਦੇ ਹੋਏ ਨਜ਼ਰ ਆਏ ਸੀ। ਹੁਣ ਉਹਨਾਂ ਦੀ ਇਹ ਪੋਸਟ ਵੀ ਕਾਫੀ ਵਾਇਰਲ ਹੋ ਰਹੀ ਹੈ।