ਮਹਿਲਾ ਦਿਵਸ ‘ਤੇ ਰੇਸ਼ਮ ਸਿੰਘ ਅਨਮੋਲ ਨੇ ਆਪਣੀ ਮਾਂ ਤੇ ਕਿਸਾਨੀ ਅੰਦੋਲਨ ‘ਚ ਡਟੀਆਂ ਹੋਈਆਂ ਬੀਬੀਆਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਕੀਤਾ ਸਲਾਮ

ਬੀਤੀ ਦਿਨੀਂ ਪੂਰੀ ਦੁਨੀਆ 'ਚ ਬਹੁਤ ਹੀ ਉਤਸ਼ਾਹ ਦੇ ਨਾਲ ਮਹਿਲਾ ਦਿਵਸ ਨੂੰ ਸੈਲੀਬ੍ਰੇਟ ਕੀਤਾ ਗਿਆ । ਹਰ ਕੋਈ ਆਪਣੇ ਢੰਗ ਦੇ ਨਾਲ ਔਰਤਾਂ ਨੂੰ ਸਲਾਮ ਕਰ ਰਿਹਾ ਸੀ। ਜਿਸਦੇ ਚੱਲਦੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ ।
image source- instagram
ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਨੇ ਆਪਣੀ ਪਤਨੀ ਤੇ ਬੇਟੀ ਦੀ ਪਿਆਰੀ ਜਿਹੀ ਤਸਵੀਰ ਸ਼ੇਅਰ ਕਰ ਦਿੱਤਾ ਖ਼ਾਸ ਸੁਨੇਹਾ
image source- instagram
ਉਨ੍ਹਾਂ ਨੇ ਆਪਣੀ ਮਾਂ ਤੇ ਕਿਸਾਨੀ ਅੰਦੋਲਨ ਚ ਡਟੀਆਂ ਹੋਈਆਂ ਔਰਤਾਂ ਤੋਂ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਜੁੜੀਆਂ ਔਰਤਾਂ ਨੂੰ ਸਲਾਮ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨ ਦਾਦੀ ਮਾਂ ਮੋਹਿੰਦਰ ਕੌਰ, ਖੇਡ ਜਗਤ ਤੋਂ ਸਾਨੀਆ ਮਿਰਜ਼ਾ ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਪੋਸਟ ਕਾਫੀ ਪਸੰਦ ਆ ਰਹੀ ਹੈ।
image source- instagram
ਜੇ ਗੱਲ ਕਰੀਏ ਰੇਸ਼ਮ ਸਿੰਘ ਅਨਮੋਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਉਨ੍ਹਾਂ ਦੇ ਗੀਤਾਂ ਚ ਖੇਤ ਤੇ ਕਿਸਾਨੀ ਦੇਖਣ ਨੂੰ ਮਿਲਦੀ ਹੈ। ਉਹ ਕਿਸਾਨੀ ਅੰਦੋਲਨ ਚ ਸ਼ਾਮਿਲ ਹੋਏ ਸੀ, ਜਿੱਥੇ ਉਨ੍ਹਾਂ ਨੇ ਲੰਗਰ ਤੋਂ ਲੈ ਕੇ ਸਾਫ ਸਫਾਈ ਤੱਕ ਦੀ ਸੇਵਾ ਕੀਤੀ। ਇਸ ਤੋਂ ਇਲਾਵਾ ਇਸ ਅੰਦੋਲਨ ਚ ਆਪਣੇ ਕਿਸਾਨੀ ਗੀਤਾਂ ਦੇ ਨਾਲ ਹਾਜ਼ਰੀ ਲਗਵਾਉਂਦੇ ਰਹੇ ਨੇ।
View this post on Instagram
(adsbygoogle = window.adsbygoogle || []).push({});