ਬੀਤੇ ਦਿਨੀਂ ਭਾਰਤ ਪਾਕਿਸਤਾਨ ਮੈਚ ਦੌਰਾਨ ਭਾਰਤ ਪੰਜ ਵਿਕਟਾਂ ਨਾਲ ਹਾਰ ਗਿਆ ਸੀ । ਅਰਸ਼ਦੀਪ ਸਿੰਘ (Arshdeep Singh) ਜੋ ਕਿ ਭਾਰਤ ਵੱਲੋਂ ਖੇਡ ਰਿਹਾ ਸੀ । ਉਸ ਦੇ ਹੱਥੋਂ ਕੈਚ ਛੁੱਟ ਗਿਆ, ਜਿਸ ਤੋਂ ਬਾਅਦ ਭਾਰਤ ਹਾਰ ਗਿਆ ਸੀ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਅਰਸ਼ਦੀਪ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ । ਉਸ ਨੂੰ ਖਾਲਿਸਤਾਨੀ ਕਿਹਾ ਗਿਆ ਅਤੇ ਹੋਰ ਪਤਾ ਨਹੀਂ ਕੀ ਕੁਝ ਮੰਦਾ ਚੰਗਾ ਬੋਲਿਆ ਗਿਆ ।
Image Source: Twitter
ਹੋਰ ਪੜ੍ਹੋ : ਦਰਸ਼ਨ ਔਲਖ ਨੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਵਰਗੇ ਗੀਤ ਲਿਖਣ ਵਾਲੇ ਗੀਤਕਾਰ ਸਵਰਨ ਸੀਵੀਆ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਜਿਸ ਤੋਂ ਬਾਅਦ ਪੂਰੇ ਪੰਜਾਬ ‘ਚ ਅਰਸ਼ਦੀਪ ਦੇ ਹੱਕ ‘ਚ ਲੋਕ ਨਿੱਤਰ ਪਏ ਅਤੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਗਈ । ਬੀਤੇ ਦਿਨ ਰਣਜੀਤ ਬਾਵਾ ਨੇ ਵੀ ਅਰਸ਼ਦੀਪ ਦੇ ਸਮਰਥਨ ‘ਚ ਪੋਸਟ ਸਾਂਝੀ ਕਰਦੇ ਹੋਏ ਉਸ ਦੀ ਹੌਸਲਾ ਅਫਜ਼ਾਈ ਕੀਤੀ । ਜਿਸ ਤੋਂ ਬਾਅਦ ਕਈ ਹੋਰ ਗਾਇਕ ਅਤੇ ਅਦਾਕਾਰ ਵੀ ਅਰਸ਼ਦੀਪ ਦੇ ਸਮਰਥਨ ‘ਚ ਅੱਗੇ ਆਏ ।
image From instagram
ਹੋਰ ਪੜ੍ਹੋ : ਜੌਰਡਨ ਸੰਧੂ ਪਹਾੜੀ ਵਾਦੀਆਂ ‘ਚ ਪਤਨੀ ਦੇ ਨਾਲ ਆਏ ਨਜ਼ਰ, ਵੀਡੀਓ ਕੀਤਾ ਸਾਂਝਾ
ਰੇਸ਼ਮ ਸਿੰਘ ਅਨਮੋਲ ਨੇ ਵੀ ਅਰਸ਼ਦੀਪ ਦੇ ਹੱਕ ‘ਚ ਇੱਕ ਪੋਸਟ ਸਾਂਝੀ ਕੀਤੀ ਹੇ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਸਾਨੂੰ ਤੁਹਾਡੇ 'ਤੇ ਮਾਣ ਹੈ ਅਰਸ਼ਦੀਪ ਸਿੰਘ ਖਰੜ ਦੇ ਸਪੂਤ ਅਤੇ ਭਾਰਤੀ ਕ੍ਰਿਕਟ ਦੇ ਹੋਣਹਾਰ ਸਿਤਾਰੇ ਅਰਸ਼ਦੀਪ ਸਿੰਘ ਸਾਡਾ ਮਾਣ ਹਨ।
image from instagram
ਉਨ੍ਹਾਂ ਨੇ ਪੰਜਾਬ ਅਤੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ। ਉਨ੍ਹਾਂ ਦੀ ਕਾਬਲੀਅਤ ਅਤੇ ਦੇਸ਼ਪ੍ਰੇਮ ਉੱਪਰ ਸਵਾਲ ਚੁੱਕਣਾ ਸ਼ਰਮਨਾਕ ਹੈ ਅੱਗੇ ਵਧੋ ਅਰਸ਼ਦੀਪ, ਅਸੀਂ ਤੁਹਾਡੇ ਨਾਲ ਹਾਂ’!ਰੇਸ਼ਮ ਸਿੰਘ ਅਨਮੋਲ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਹਰ ਕੋਈ ਅਰਸ਼ਦੀਪ ਨੂੰ ਸਪੋਟ ਕਰ ਰਿਹਾ ਹੈ ।
View this post on Instagram
A post shared by Resham Singh Anmol (@reshamsinghanmol)