ਰੇਸ਼ਮ ਸਿੰਘ ਅਨਮੋਲ ਕਿਸਾਨ ਅੰਦੋਲਨ ਫਤਿਹ ਹੋਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ, ਤਸਵੀਰਾਂ ਕੀਤੀਆਂ ਸਾਂਝੀਆਂ

By  Shaminder December 16th 2021 12:44 PM

ਰੇਸ਼ਮ ਸਿੰਘ ਅਨਮੋਲ (Resham Singh Anmol) ਕਿਸਾਨ ਅੰਦੋਲਨ (Farmers Protest)  ਦੇ ਨਾਲ ਪਹਿਲੇ ਦਿਨ ਤੋਂ ਹੀ ਜੜੇ ਹੋਏ ਸਨ । ਇਸ ਅੰਦੋਲਨ ‘ਚ ਉਨ੍ਹਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਸੀ । ਅੰਦੋਲਨ ਦੇ ਸਮਾਪਤ ਹੋਣ ਮਗਰੋਂ ਹਰ ਕੋਈ ਗੁਰੁ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪਹੁੰਚ ਰਹੇ ਹਨ । ਰੇਸ਼ਮ ਸਿੰਘ ਅਨਮੋਲ ਵੀ ਫਤਿਹ ਯਾਤਰਾ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚੇ । ਜਿੱਥੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ।

Resham Singh Anmol, image From instagram

ਹੋਰ ਪੜ੍ਹੋ : ਰਣਜੀਤ ਬਾਵਾ ਦੇ ਗੀਤਾਂ ‘ਤੇ ਯੋਗਰਾਜ ਸਿੰਘ ਨੇ ਡਾਂਸ ਕੀਤਾ, ਰਣਜੀਤ ਬਾਵਾ ਨੇ ਸ਼ੇਅਰ ਕੀਤੀ ਵੀਡੀਓ

ਇਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਰੇਸ਼ਮ ਸਿੰਘ ਅਨਮੋਲ ਆਪਣੇ ਕੁਝ ਸਾਥੀਆਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਹੇ ਹਨ ।ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

Resham Singh Anmol,, image From instagram

ਦੱਸ ਦਈਏ ਕਿ ਰੇਸ਼ਮ ਸਿੰਘ ਅਨਮੋਲ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਸਨ । ਉਹ ਲਗਾਤਾਰ ਕਿਸਾਨ ਅੰਦੋਲਨ ‘ਚ ਕਿਸਾਨਾਂ ਦੀ ਸੇਵਾ ਕਰ ਰਹੇ ਸਨ । ਦੱਸ ਦਈਏ ਕਿਸਾਨਾਂ ਨੇ 11 ਦਸੰਬਰ ਨੂੰ ਘਰ ਵਾਪਸੀ ਕੀਤੀ ਸੀ । ਇਸ ਦੌਰਾਨ ਕਿਸਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਸੀ । ਕਿਸਾਨਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਜਗ੍ਹਾ ਜਗ੍ਹਾ ‘ਤੇ ਕਿਸਾਨਾਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ । ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਫਤਿਹ ਮਾਰਚ ਕੱਢਿਆ ਗਿਆ । ਇਸ ਫਤਿਹ ਮਾਰਚ ਤੋਂ ਬਾਅਦ ਕਿਸਾਨ ਆਗੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੇ ਸਨ ।

 

View this post on Instagram

 

A post shared by Resham Singh Anmol (@reshamsinghanmol)

Related Post