ਰੇਸ਼ਮ ਅਨਮੋਲ ਨੇ ਆਪਣੇ ਪਹਿਲੇ ਦੇਸੀ ਇੰਸਟਰੂਮੈਂਟ 'ਤੇ ਜਦੋਂ ਗਾਇਆ 'ਦਿਲ ਲਗੀ' ਗੀਤ, ਦੇਖੋ ਵੀਡੀਓ

By  Aaseen Khan March 18th 2019 02:04 PM

ਰੇਸ਼ਮ ਅਨਮੋਲ ਨੇ ਆਪਣੇ ਪਹਿਲੇ ਦੇਸੀ ਇੰਸਟਰੂਮੈਂਟ 'ਤੇ ਜਦੋਂ ਗਾਇਆ 'ਦਿਲ ਲਗੀ' ਗੀਤ, ਦੇਖੋ ਵੀਡੀਓ : ਪੰਜਾਬੀ ਗਾਇਕ ਰੇਸ਼ਮ ਅਨਮੋਲ ਬੇਬਾਕ ਸਟੇਜਾਂ ਤੋਂ ਅਤੇ ਸ਼ੋਸ਼ਲ ਮੀਡੀਆ 'ਤੇ ਦੇਸ਼ 'ਚ ਚਲਦੇ ਮੁੱਦਿਆਂ 'ਤੇ ਆਵਾਜ਼ ਚੁੱਕਦੇ ਹੀ ਰਹਿੰਦੇ ਹਨ। ਪਰ ਇਸ ਵਾਰ ਉਹ ਆਪਣੀ ਇੱਕ ਵੀਡੀਓ ਦੇ ਕਰਕੇ ਚਰਚਾ 'ਚ ਹਨ, ਜੋ ਕਿ ਕਾਫੀ ਵਾਇਰਲ ਹੋ ਰਹੀ ਹੈ। ਜੀ ਹਾਂ ਉਹਨਾਂ ਇੱਕ ਵੀਡੀਓ ਸਾਂਝਾਂ ਕੀਤਾ ਹੈ ਜਿਸ 'ਚ ਰੇਸ਼ਮ ਅਨਮੋਲ ਪਾਣੀ ਵਾਲੇ ਡੱਬੇ ਨੂੰ ਵਰਤਕੇ ਹਿੱਟ ਗੀਤ ਦਿਲ ਲਗੀ ਗਾ ਰਹੇ ਹਨ। ਰੇਸ਼ਮ ਅਨਮੋਲ ਡੱਬੇ ਨੂੰ ਬਿਲਕੁਲ ਕਿਸੇ ਸੰਗੀਤਕ ਸਾਜ ਦੀ ਤਰਾਂ ਵਜਾ ਰਹੇ ਹਨ।

 

View this post on Instagram

 

Mera pahla Desi instrument jihde naal bath room ch gona sikhiya ?✌️☺️comment karke dasyo Kidda lagga ?#Sur&Tal #Basics #desiDholak #bathroommug

A post shared by Resham Anmol (ਰੇਸ਼ਮ ਅਨਮੌਲ) (@reshamsinghanmol) on Mar 16, 2019 at 11:05pm PDT

ਹੋਰ ਵੇਖੋ : ਸੰਜੇ ਦੱਤ ਨੇ ਦੱਸੀ ਆਪਣੀ ਕਹਾਣੀ, ਮੈਂ ਮਰਨ ਦੀ ਹਾਲਤ 'ਚ ਸੀ, ਮੇਰੇ ਮੂੰਹ ਤੇ ਨੱਕ 'ਚੋਂ ਖੂਨ ਨਿੱਕਲ ਰਿਹਾ ਸੀ, ਦੇਖੋ ਵੀਡੀਓ

ਗਾਇਕ ਰੇਸ਼ਮ ਸਿੰਘ ਅਨਮੋਲ ਦਾ ਕਹਿਣਾ ਹੈ ਕਿ 'ਮੇਰਾ ਪਹਿਲਾ ਦੇਸੀ ਇੰਸਟਰੂਮੈਂਟ ਜਿਹਦੇ ਨਾਲ ਬਾਥ ਰੂਮ 'ਚ ਗਾਉਣਾ ਸਿੱਖਿਆ'।ਰੇਸ਼ਮ ਅਨੋਮਲ ਦੀ ਗਿਆਕੀ ਤੋਂ ਤਾਂ ਹਰ ਕੋਈ ਵਾਕਿਫ ਹੈ ਪਰ ਉਹਨਾਂ ਦੇ ਇਸ ਹੁਨਰ ਤੋਂ ਵੀ ਅੱਜ ਪਰਦਾ ਉੱਠ ਗਿਆ ਹੈ। ਰੇਸ਼ਮ ਅਨਮੋਲ ਹੁਣ ਤੱਕ ਕਈ ਹਿੱਟ ਗਾਣਿਆਂ 'ਤੇ ਦਰਸ਼ਕਾਂ ਦੇ ਭੰਗੜੇ ਪਵਾ ਚੁੱਕੇ ਨੇ। ਜਿੰਨ੍ਹਾਂ 'ਚ ਉਹਨਾਂ ਦਾ ਹਾਲ 'ਚ ਆਇਆ ਗੀਤ ਵਿਆਹ ਵਾਲੀ ਜੋੜੀ, ਨਾਗਣੀ, ਭਾਬੀ ਥੋਡੀ ਐਂਡ ਆ ਵਰਗੇ ਕਈ ਗਾਣੇ ਸ਼ਾਮਿਲ ਹਨ।

 

View this post on Instagram

 

Respect your haters because they are the only ones who think you are the best ✌️??new Song Soon keep listening #ViahWaliJodi & #Different Jatt

A post shared by Resham Anmol (ਰੇਸ਼ਮ ਅਨਮੌਲ) (@reshamsinghanmol) on Mar 9, 2019 at 10:11pm PST

ਰੇਸ਼ਮ ਅਨਮੋਲ ਦੇ ਗਾਣਿਆਂ ਵਾਂਗ ਉਹਨਾਂ ਦੇ ਇਸ ਵੀਡੀਓ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਹਨਾਂ ਦੇ ਪ੍ਰਸ਼ੰਸ਼ਕ ਕਮੈਂਟ ਬਾਕਸ 'ਚ ਰੇਸ਼ਮ ਅਨਮੋਲ ਦੀਆਂ ਖੂਬ ਤਾਰੀਫਾਂ ਕਰ ਰਹੇ ਹਨ।

Related Post