ਰੇਸ਼ਮ ਅਨਮੋਲ 'ਗੋਲਡਨ ਡਾਂਗ' ਗਾਣੇ ਨਾਲ ਪਾਉਣ ਆ ਰਹੇ ਨੇ ਧੱਕ, ਪੋਸਟਰ ਆਇਆ ਸਾਹਮਣੇ, ਬੋਹੇਮੀਆ ਦੇਣਗੇ ਸਾਥ

ਪੰਜਾਬੀ ਮਿਊਜ਼ਿਕ ਜਗਤ ਦਾ ਅਨਮੋਲ ਰਤਨ ਰੇਸ਼ਮ ਅਨਮੋਲ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਜਾਦੂ ਨਾਲ ਸਭ ਨੂੰ ਮੋਹ ਲਿਆ ਹੈ। ਉਹ ਬਹੁਤ ਜਲਦ ਆਪਣਾ ਨਵਾਂ ਗੀਤ ਗੋਲਡਨ ਡਾਂਗ ਲੈ ਕੇ ਆ ਰਹੇ ਹਨ। ਜਿਸ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ ਤੇ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
View this post on Instagram
ਹੋਰ ਵੇਖੋ:ਸੁਖਜਿੰਦਰ ਯਮਲਾ ਦਾ ਨਵਾਂ ਗੀਤ ਪੀਟੀਸੀ ਸਟੂਡੀਓ ਵੱਲੋਂ ਕੀਤਾ ਗਿਆ ਰਿਲੀਜ਼
'ਗੋਲਡਨ ਡਾਂਗ' ਗੀਤ ਦੇ ਬੋਲ ਕੁਲਸ਼ਾਨ ਸੰਧੂ ਨੇ ਲਿਖੇ ਹਨ । ਗੱਲ ਕਰੀਏ ਮਿਊਜ਼ਿਕ ਦੀ ਤਾਂ ਫੇਮਸ ਮਿਊਜ਼ਿਕ ਡਾਇਰੈਕਟਰ ਮਿਕਸ ਸਿੰਘ ਨੇ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ। ਗੋਲਡਨ ਡਾਂਗ ਗੀਤ ਨੂੰ ਰੇਸ਼ਮ ਅਨਮੋਲ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਅਤੇ ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਪ੍ਰਸਿੱਧ ਰੈਪਰ ਬੋਹੇਮੀਆ ਨੇ। ਇਹ ਗੀਤ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਵਰਲਡ ਵਾਈਡ 22 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।
View this post on Instagram
ਗੀਤ ਦੇ ਪੋਸਟਰ ਉੱਤੇ ਰੇਸ਼ਮ ਅਨਮੋਲ ਦੀ ਡੈਸ਼ਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ। ‘ਗੋਲਡਨ ਡਾਂਗ’ ਗੀਤ ਦੇ ਨਾਮ ਤੋਂ ਲੱਗਦਾ ਹੈ ਇਹ ਗੀਤ ਭੰਗੜੇ ਪਾਉਣ ਵਾਲਾ ਹੋ ਸਕਦਾ ਹੈ ਅਤੇ ਇਸ ਗੀਤ ‘ਚ ਬੋਹੇਮੀਆ ਦਾ ਸਾਥ ਚਾਰ ਚੰਨ ਲਗਾ ਦੇਵੇਗਾ। ਹੁਣ ਦੇਖਣ ਇਹ ਹੋਵੇਗਾ ਕਿ ਇਹ ਗੀਤ ਦਰਸ਼ਕਾਂ ਦਾ ਮਨ ਜਿੱਤ ਪਾਵੇਗਾ, ਇਹ ਤਾਂ ਗੀਤ ਦੇ ਰਿਲੀਜ਼ਿੰਗ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ।