ਰੇਸ਼ਮ ਸਿੰਘ ਅਨਮੋਲ ਨੇ ਗੀਤ ਦੇ ਰਾਹੀਂ ਹੜ੍ਹ ਪੀੜਤਾਂ ਦੀ ਸੇਵਾ ਕਰ ਰਹੇ ਲੋਕਾਂ ਦੀ ਕੀਤੀ ਸਿਫ਼ਤ, ਦੇਖੋ ਵੀਡੀਓ

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਜਿਹੜੇ ਖਾਲਸਾ ਏਡ ਨਾਲ ਮਿਲਕੇ ਹੜ੍ਹ ਪੀੜਤਾਂ ਦੀ ਸੇਵਾ ਤਨ, ਮਨ ਤੇ ਧੰਨ ਨਾਲ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ‘ਚ ਉਹ ਪੰਜਾਬ ‘ਚ ਆਏ ਹੜ੍ਹ ਦੇ ਕਾਰਨ ਹੋਏ ਨੁਕਸਾਨ ਦੀ ਗੱਲ ਕਰ ਰਹੇ ਨੇ ਅਤੇ ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਇਸ ਮੁਸ਼ਕਿਲ ਸਮੇਂ ‘ਚ ਅੱਗੇ ਆ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਪੂਰੇ ਜ਼ੋਸ ਨਾਲ ਕੀਤੀ ਹੈ ਤੇ ਅਜੇ ਤੱਕ ਕਰ ਰਹੇ ਹਨ। ਖਾਲਸਾ ਏਡ ਤੇ ਕਈ ਹੋਰ ਸਮਾਜ ਸੇਵੀ ਸੰਸਥਾਵਾਂ ਅਜੇ ਵੀ ਹੜ੍ਹ ਪੀੜਤ ਇਲਾਕਿਆਂ ‘ਚ ਆਪਣੀ ਸੇਵਾਵਾਂ ਨਿਭਾ ਰਹੇ ਹਨ।
View this post on Instagram
ਹੋਰ ਵੇਖੋ:ਬਹੁਤ ਦੁੱਖ ਏ ਜਿਨ੍ਹਾਂ ਪੰਜਾਬੀਆਂ ਨੇ ਆਪਣੇ ਘਰ, ਜਾਨਵਰ ਤੇ ਆਪਣੀਆਂ ਫਸਲਾਂ ਹੜ੍ਹ ‘ਚ ਗਵਾ ਦਿੱਤੀਆਂ- ਅਨਮੋਲ ਗਗਨ ਮਾਨ
ਉਨ੍ਹਾਂ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਹਰ ਇੱਕ ਇਨਸਾਨ ਜਿਹੜਾ ਦੁੱਖ ‘ਚ ਇਨਸਾਨੀਅਤ ਦੇ ਕੰਮ ਆਇਆ, ਲੱਖ ਵਾਰ ਪ੍ਰਣਾਮ...ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ #Langar #khalsaaid #PunjabFlood #GuruNanakDevji #Greatpunjabi ਮੈਨੂੰ ਆਸ ਹੈ ਇਹ ਤੁਹਾਨੂੰ ਪਸੰਦ ਆਵੇਗਾ ਤੇ ਤੁਸੀਂ ਹੌਂਸਲਾ ਅਫ਼ਜਾਈ ਵੀ ਕਰੋਗੇ।