Republic Day 2023 : ਦੇਸ਼ਵਾਸੀ ਜੋ ਕਿ 26 ਜਨਵਰੀ ਨੂੰ 74ਵਾਂ ਗਣਤੰਤਰ ਦਿਵਸ ਮਨਾਉਣ ਜਾ ਰਹੇ ਹਨ। ਜਿਸ ਕਰਕੇ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਗਣਤੰਤਰ ਦਿਵਸ ਭਾਰਤ ਦੇ ਸੰਵਿਧਾਨ ਨੂੰ ਅਪਣਾਏ ਜਾਣ ਅਤੇ ਦੇਸ਼ ਦੇ ਇੱਕ ਗਣਤੰਤਰ ਵਿੱਚ ਤਬਦੀਲ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਹਰ ਸਾਲ, ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਸ਼ਾਨਦਾਰ ਫੌਜੀ ਅਤੇ ਸੱਭਿਆਚਾਰਕ ਮੁਕਾਬਲੇ ਹੁੰਦੇ ਹਨ। ਕਲਾਕਾਰ ਵੀ ਸੋਸ਼ਲ ਮੀਡੀਆ ਦੇ ਰਾਹੀਂ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੰਦੇ ਹਨ।
ਰਾਸ਼ਟਰੀ ਤਿਉਹਾਰਾਂ ਦੌਰਾਨ ਬਿਹਤਰੀਨ ਹਿੰਦੀ ਦੇਸ਼ ਭਗਤੀ ਦੇ ਗੀਤ ਸਾਨੂੰ ਉਤਸ਼ਾਹਿਤ ਕਰਦੇ ਹਨ। ਅਸੀਂ ਭਾਰਤੀ ਹੋਣ ਦੇ ਨਾਤੇ ਦੇਸ਼ ਭਗਤੀ ਦਾ ਜਜ਼ਬਾ ਹਰ ਦੇਸ਼ਵਾਸੀ ਦੇ ਅੰਦਰ ਹੈ। ਖਾਸ ਤੌਰ 'ਤੇ ਜਦੋਂ ਵੀ ਸੁਤੰਤਰਤਾ ਦਿਵਸ ਜਾਂ ਗਣਤੰਤਰ ਦਿਵਸ ਵਰਗੇ ਰਾਸ਼ਟਰੀ ਤਿਉਹਾਰ ਨੇੜੇ ਹੁੰਦੇ ਹਨ, ਤਾਂ ਹਰ ਜਗ੍ਹਾ ਦੇਸ਼ ਭਗਤੀ ਦੇ ਗੀਤਾਂ ਨੂੰ ਸੁਣਨਾ ਆਮ ਗੱਲ ਹੈ।
ਆਓ ਸੁਣਦੇ ਹਾਂ ਕੁਝ ਹਿੰਦੀ ਦੇਸ਼ ਭਗਤੀ ਗੀਤ ਜਿਨ੍ਹਾਂ ਨੂੰ ਸੁਣਕੇ ਯਕੀਨੀ ਤੁਹਾਡੇ ਅੰਦਰ ਵੀ ਦੇਸ਼ਭਗਤੀ ਦਾ ਜਜ਼ਬਾ ਜਾਗ ਜਾਵੇਗਾ ਤੇ ਤੁਹਾਨੂੰ ਵੀ ਭਾਰਤੀ ਹੋਣ ਉੱਤੇ ਮਾਣ ਮਹਿਸੂਸ ਹੋਵੇਗ। ਆਓ ਦੇਸ਼ਭਗਤੀ ਗੀਤਾਂ 'ਤੇ ਇੱਕ ਨਜ਼ਰ ਮਾਰੀਏ!
ਲਤਾ ਮੰਗੇਸ਼ਕਰ ਦਾ ਗੀਤ 'ਐ ਮੇਰੇ ਵਤਨ ਕੇ ਲੋਗੋਂ'
ਭਾਰਤ ਦੇ ਸਭ ਤੋਂ ਵਧੀਆ ਦੇਸ਼ ਭਗਤੀ ਦੇ ਗੀਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, 'ਏ ਮੇਰੇ ਵਤਨ ਕੇ ਲੋਗੋਂ' ਦਿੱਗਜ ਗਾਇਕਾ ਲਤਾ ਮੰਗੇਸ਼ਕਰ ਦੁਆਰਾ ਗਾਇਆ ਗਿਆ ਇੱਕ ਗੀਤ ਹੈ, ਜੋ ਅਜੇ ਵੀ ਭਾਰਤ-ਚੀਨ ਯੁੱਧ ਦੌਰਾਨ ਮਾਰੇ ਗਏ ਸੈਨਿਕਾਂ ਦੀਆਂ ਕੁਰਬਾਨੀਆਂ ਦੀਆਂ ਯਾਦਾਂ ਨੂੰ ਵਾਪਸ ਲਿਆਉਂਦਾ ਹੈ। ਇਸ ਗੀਤ ਨੂੰ ਸੁਣ ਕੇ ਹਰ ਇੱਕ ਦੀ ਅੱਖ ਨਮ ਹੋ ਜਾਂਦੀ ਹੈ।
ਏ.ਆਰ. ਰਹਿਮਾਨ ਦਾ ‘ਮਾਂ ਤੁਝੇ ਸਲਾਮ’
‘ਮਾਂ ਤੁਝੇ ਸਲਾਮ’ ਏ.ਆਰ. ਰਹਿਮਾਨ ਦੀਆਂ ਸਭ ਤੋਂ ਵਧੀਆ ਰਚਨਾਵਾਂ ਵਿੱਚੋਂ ਇੱਕ ਹੈ। ਰਾਸ਼ਟਰ ਨੂੰ ਇਹ ਸ਼ਰਧਾਂਜਲੀ ਹਿੰਦੀ ਦੇਸ਼ ਭਗਤੀ ਦੇ ਗੀਤਾਂ ਦੀ ਸੂਚੀ ਵਿੱਚ ਚੋਟੀ ਦੇ ਗੀਤਾਂ ਵਿੱਚੋਂ ਇੱਕ ਹੈ। ਇਹ ਅਜਿਹਾ ਗੀਤ ਹੈ ਜਿਸ ਨੂੰ ਦੇਸ਼ਵਾਸੀਆਂ ਵੱਲੋਂ ਬਹੁਤ ਪਿਆਰ ਮਿਲਿਆ ਹੈ।
ਬਾਰਡਰ ਫ਼ਿਲਮ ਦਾ ‘Sandese Aate Hai’
ਸੰਦੇਸ਼ੇ ਆਤੇ ਹੈ ਅਜਿਹਾ ਦੇਸ਼ਭਗਤੀ ਵਾਲਾ ਗੀਤ ਹੈ ਜਿਸ ਵਿੱਚ ਦੇਸ਼ ਦੇ ਬਾਰਡਰ ਉੱਤੇ ਲੜ ਰਹੇ ਫੌਜੀ ਜਵਾਨਾਂ ਦੇ ਦਿਲ ਦੇ ਭਾਵਨਾਵਾਂ ਅਤੇ ਉਨ੍ਹਾਂ ਦਾ ਦੇਸ਼ ਦੇ ਲਈ ਪਿਆਰ ਬਿਆਨ ਕਰਦਾ ਹੈ। ਦੇਸ਼ ਦੀ ਸੁਰੱਖਿਆ ਦੇ ਖਾਤਿਰ ਉਹ ਆਪਣੀ ਜਾਨ ਹਥੇਲੀ ਉੱਤੇ ਰੱਖ ਕੇ ਔਖੇ ਹਾਲਾਤਾਂ ਵਿੱਚ ਵੀ ਰਾਖੀ ਕਰਦੇ ਹਨ।
ਰਾਜ਼ੀ ਫ਼ਿਲਮ ਦਾ ‘ਏ ਵਤਨ’
ਸੁਨਿਧੀ ਚੌਹਾਨ ਅਤੇ ਅਰਿਜੀਤ ਸਿੰਘ ਦੁਆਰਾ ਗਾਇਆ ਗਿਆ, ਇਹ ਗੀਤ ਉਨ੍ਹਾਂ ਸਾਰੇ ਲੋਕਾਂ ਦੇ ਡੂੰਘੇ ਜਜ਼ਬਾਤ ਨੂੰ ਦਰਸਾਉਂਦਾ ਹੈ ਜੋ ਮਾਤ ਭੂਮੀ ਲਈ ਆਪਣਾ ਜੀਵਨ ਸਮਰਪਿਤ ਕਰਦੇ ਹਨ। ਬੇਸ਼ੱਕ, ਇਹ ਆਧੁਨਿਕ ਸਮੇਂ ਵਿੱਚ ਚੋਟੀ ਦੇ ਦੇਸ਼ ਭਗਤੀ ਗੀਤਾਂ ਵਿੱਚੋਂ ਇੱਕ ਹੈ।
The Legend Of Bhagat Singh ਫ਼ਿਲਮ ਦਾ ‘ਮੇਰਾ ਰੰਗ ਦੇ ਬਸੰਤੀ’ ਗੀਤ
ਉਦਿਤ ਨਰਾਇਣ, ਵੀਰ ਰਜਿੰਦਰ, ਭੁਪਿੰਦਰ ਸਿੰਘ ਦੁਆਰਾ ਗਾਇਆ ਗਿਆ। ਇਹ ਸਭ ਤੋਂ ਪ੍ਰਸਿੱਧ ਭਾਰਤੀ ਦੇਸ਼ ਭਗਤੀ ਗੀਤਾਂ ਵਿੱਚੋਂ ਇੱਕ ਹੈ।
ਪਰਦੇਸ ਫ਼ਿਲਮ ਦਾ ਆਈ ਲਵ ਮਾਈ ਇੰਡੀਆ
ਕਵਿਤਾ ਕ੍ਰਿਸ਼ਨਾਮੂਰਤੀ ਦੁਆਰਾ ਗਾਇਆ ਗਿਆ ਇਹ ਗੀਤ ਅੱਜ ਵੀ ਸਾਰਿਆਂ ਨੂੰ ਬਹੁਤ ਪਸੰਦ ਹੈ। ਇਹ ਰਾਸ਼ਟਰਵਾਦੀ ਮੌਕਿਆਂ ਦੌਰਾਨ ਸਾਰੇ ਭਾਰਤੀਆਂ ਦੇ ਬੁੱਲ੍ਹਾਂ 'ਤੇ ਹੁੰਦਾ ਹੈ।
‘ਕੇਸਰੀ’ ਫ਼ਿਲਮ ਦੇ ਗੀਤ ‘ਤੇਰੀ ਮਿੱਟੀ’
ਹਿੰਦੀ ਫ਼ਿਲਮ ਕੇਸਰੀ ਦਾ ਤੇਰੀ ਮਿੱਟੀ ਗੀਤ ਜਿਸ ਨੂੰ ਬੀ ਪਰਾਕ ਵੱਲੋਂ ਗਾਇਆ ਸੀ। ਇਹ ਵੀ ਅਜਿਹਾ ਗੀਤ ਹੈ ਜਿਸ ਨੂੰ ਸੁਣ ਕੇ ਹਰ ਕਿਸੇ ਦੀ ਅੱਖ ਨਮ ਹੋ ਜਾਂਦੀ ਹੈ। ਇਹ ਗੀਤ ਫੌਜੀ ਜਵਾਨਾਂ ਦੀ ਆਪਣੀ ਮਿੱਟੀ ਲਈ ਜੋ ਸਤਿਕਾਰ ਅਤੇ ਜਜ਼ਬਾ ਹੈ ਉਸ ਨੂੰ ਬਿਆਨ ਕਰਦਾ ਹੈ।
Rang De Basanti ਫ਼ਿਲਮ ਦਾ ਟਾਈਟਲ ਟਰੈਕ
ਰੰਗ ਦੇ ਬਸੰਤੀ ਫ਼ਿਲਮ ਦਾ ਟਾਈਟਲ ਟਰੈਕ ਵੀ ਮਾਡਰਨ ਦੇਸ਼ ਭਗਤੀ ਵਾਲਾ ਗੀਤ ਹੈ, ਜਿਸ ਨੂੰ ਸੁਣਕੇ ਹਰ ਕਿਸੇ ਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਜਾਗ ਜਾਂਦਾ ਹੈ।
ਇਸ ਤੋਂ ਇਲਾਵਾ ਕਈ ਹੋਰ ਦੇਸ਼ ਭਗਤੀ ਗੀਤ ਜਿਵੇਂ ਏ ਵਤਨ ਤੇਰੇ ਲਈਏ, ਐਸਾ ਦੇਸ਼ ਹੈ ਮੇਰਾ, ਸੁਣੋ ਗੌਰ ਸੇ ਦੁਨੀਆ ਵਾਲੋ, ਯੇ ਜੋ ਦੇਸ਼ ਹੈ ਤੇਰਾ, ਮੇਰੇ ਦੇਸ਼ ਕੀ ਧਰਤੀ ਵਰਗੇ ਕਈ ਅਜਿਹੇ ਗੀਤ ਨੇ ਜਿਨ੍ਹਾਂ ਨੂੰ ਸੁਣਕੇ ਹਰ ਕੋਈ ਦੇਸ਼ ਭਗਤੀ ਦੇ ਰੰਗਾਂ ਵਿੱਚ ਰੰਗ ਜਾਂਦਾ ਹੈ।