ਗਣਤੰਤਰ ਦਿਵਸ 2023 : ਸ਼ਹੀਦ ਹੋਣ ਤੋਂ ਬਾਅਦ ਵੀ ਸਰਹੱਦਾਂ ਦੀ ਰਾਖੀ ਕਰਦਾ ਹੈ ਇਹ ਫੌਜੀ ਜਵਾਨ, ਬਹਾਦਰੀ ਦੀ ਗਾਥਾ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
Shaminder
January 26th 2023 09:19 AM --
Updated:
January 26th 2023 09:28 AM
ਅੱਜ ਗਣਤੰਤਰ ਦਿਵਸ (Republic Day 2023) ਮਨਾਇਆ ਜਾ ਰਿਹਾ ਹੈ ।ਇਸ ਮੌਕੇ ‘ਤੇ ਕਈ ਮਹਾਨ ਯੋਧਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਮਹਾਨ ਸੂਰਬੀਰ ਯੋਧੇ ਦੀ ਕਹਾਣੀ ਦੱਸਣ ਜਾ ਰਹੇ ਹਾਂ । ਜਿਸ ਨੇ ਸਾਲ ਉਨੀ ਸੌ ਬਾਹਠ ‘ਚ ਭਾਰਤ ਅਤੇ ਚੀਨ ਵਿਚਾਲੇ ਹੋਏ ਯੁੱਧ ਦੌਰਾਨ ਬਹੱਤਰ ਘੰਟਿਆਂ ਤੱਕ ਚੀਨ ਦੇ ਫੌਜੀਆਂ ਦੇ ਨਾਲ ਲੋਹਾ ਲਿਆ ਸੀ । ਮਹਾਵੀਰ ਚੱਕਰ ਦੇ ਨਾਲ ਸਨਮਾਨਿਤ ਜਸਵੰਤ ਸਿੰਘ ਰਾਵਤ (Jaswant Singh Rawat)ਦੀ ਬਹਾਦਰੀ ਦੀ ਗਾਥਾ ਸੁਣ ਕੇ ਗੜਵਾਲ ਰਾਈਫਲ ਦੇ ਵੀਰ ਜਵਾਨਾਂ ਵਿੱਚੋਂ ਇਕ ਜਸਵੰਤ ਸਿੰਘ ਦੀ ਵੀਰਤਾ ਦੀ ਗਾਥਾ ਸੁਣਕੇ ਇਸ ਰੈਜੀਮੈਂਟ ਦੇ ਜਵਾਨਾਂ ਦੇ ਸੀਨੇ ਅੱਜ ਵੀ ਚੌੜੇ ਹੋ ਜਾਂਦੇ ਹਨ ।