ਨਾਮੀ ਗਾਇਕ ਸਤਿੰਦਰ ਸਰਤਾਜ ਦਾ ਓਟੀਟੀ ਪਲੇਟਫਾਰਮ ‘ਤੇ ਡੈਬਿਊ, ਹੁਣ ਹਰ ਸ਼ੋਅ ਹੋਵੇਗਾ ਆਨਲਾਈਨ

By  Shaminder September 2nd 2022 11:04 AM

ਸਤਿੰਦਰ ਸਰਤਾਜ (Satinder Sartaaj) ਜਲਦ ਹੀ ਓਟੀਟੀ ਪਲੇਟਫਾਰਮ ‘ਤੇ ਡੈਬਿਊ ਕਰਨ ਜਾ ਰਹੇ ਹਨ । ਹੁਣ ਜਲਦ ਹੀ ਉਨ੍ਹਾਂ ਦੇ ਸਾਰੇ ਸ਼ੋਅ ਆਨਲਾਈਨ ਵੀ ਦਿਖਾਏ ਜਾਣਗੇ । ਜਿਸ ਦਾ ਐਲਾਨ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕੀਤਾ ਹੈ । ਸਤਿੰਦਰ ਸਰਤਾਜ ਦੇ ਇਸ ਐਪ ‘ਤੇ ਉਨ੍ਹਾਂ ਦੇ ਸਾਰੇ ਸ਼ੋਅ ਦੁਨੀਆ ਦੇ ਕਿਸੇ ਵੀ ਕੋਨੇ ‘ਚ ਬੈਠੇ ਲੋਕ ਵੇਖ ਸਕਣਗੇ ।

satinder sartaaj ,, Image Source: instagram

ਹੋਰ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਤੋਂ ਪਹਿਲਾਂ ਇਸ ਅਫਰੀਕੀ ਨੇ ਸਜਾਈ ਸਿਰ ‘ਤੇ ਦਸਤਾਰ

ਸਤਿੰਦਰ ਸਰਤਾਜ ਨੇ ਆਪਣੇ ਜਨਮ ਦਿਨ ਵਾਲੇ ਦਿਨ ਇਸ ਦੀ ਸ਼ੁਰੂਆਤ ਕੀਤੀ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੇਰੇ ਜਨਮ ਦਿਨ ‘ਤੇ ਅਸੀਂ ਈ-ਮਹਿਫ਼ਿਲ ਨਾਮ ਦਾ ਆਪਣਾ ਐਪ ਪਲੇਟਫਾਰਮ ਲਾਂਚ ਕਰ ਰਹੇ ਹਾਂ। ਹੁਣ ਤੋਂ ਤੁਸੀਂ ਇਸ ਵੈੱਬ ਪੋਰਟਲ ‘ਤੇ ਹਰ ਜਾਣਕਾਰੀ ਲੈ ਸਕਦੇ ਹੋ ।

Satinder sartaaj Image Source : Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਪੁਰਾਣਾ ਵੀਡੀਓ ਹੋਇਆ ਵਾਇਰਲ, ਕੋਠੀ ਤਿਆਰ ਕਰਵਾਉਂਦਾ ਆ ਰਿਹਾ ਨਜ਼ਰ

ਇਸ ਐਪ ‘ਤੇ ਚੋਣਵੇਂ ਲਾਈਵ ਸਮਾਰੋਹਾਂ ਦਾ ਪ੍ਰਸਾਰਣ ਹੋਵੇਗਾ। ਹੁਣੇ ਐਪ ਡਾਊਨਲੋਡ ਕਰੋ ਅਤੇ ਹੋਰ ਸੂਚਨਾਵਾਂ ਅਤੇ ਪ੍ਰੋਗਰਾਮਾਂ ਲਈ ਰਜਿਸਟਰ ਕਰੋ। ਅੱਜ ਤੱਕ ਤੁਹਾਡੇ ਪਿਆਰ, ਸ਼ੁਭਕਾਮਨਾਵਾਂ ਅਤੇ ਪ੍ਰਸ਼ੰਸਾਂ ਦੇ ਲਈ ਦਿਲੋਂ ਧੰਨਵਾਦ…ਆਓ ਅੱਜ ਤੋਂ ਇੱਕ ਨਵਾਂ ਸਫ਼ਰ ਸ਼ੁਰੂ ਕਰੀਏ’।

Satinder sartaaj, Image Source : instagram

ਸਤਿੰਦਰ ਸਰਤਾਜ ਵੱਲੋਂ ਸ਼ੁਰੂ ਕੀਤੇ ਗਏ ਇਸ ਐਪ ਨੂੰ ਹੁਣ ਤੱਕ ਵੱਡੀ ਗਿਣਤੀ ‘ਚ ਲੋਕ ਡਾਊਨਲੋਡ ਕਰ ਚੁੱਕੇ ਹਨ । ਦੱਸ ਦਈਏ ਕਿ ਸਤਿੰਦਰ ਸਰਤਾਜ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਆਪਣੀ ਵੱਖਰੀ ਹੀ ਥਾਂ ਇੰਡਸਟਰੀ ‘ਚ ਬਣਾਈ ਹੈ ।

 

View this post on Instagram

 

A post shared by Satinder Sartaaj (@satindersartaaj)

Related Post