ਅੱਜ ਦਿਨ ਪੈਦਾ ਹੋਏ ਸਨ ਅੰਮ੍ਰਿਤਸਰ ਦੇ ਸ਼ੇਰ ਦਾਰਾ ਸਿੰਘ, ਕੁਸ਼ਤੀ ਦੇ ਮੈਦਾਨ ਤੋਂ ਲੈ ਫ਼ਿਲਮਾਂ ‘ਚ ਮਾਰੀਆਂ ਸਨ ਮੱਲਾਂ, ਟੀਵੀ ਸੀਰੀਅਲ ‘ਚ ਨਿਭਾਇਆ ਹਨੂੰਮਾਨ ਦਾ ਰੋਲ ਅੱਜ ਵੀ ਵੱਸਦਾ ਹੈ ਲੋਕਾਂ ਦੇ ਦਿਲਾਂ ‘ਚ
‘ਰੁਸਤਮ-ਏ-ਹਿੰਦ’, ‘ਰੁਸਤਮ-ਏ-ਪੰਜਾਬ’ ਅਤੇ ‘ਵਰਲਡ ਚੈਂਪੀਅਨ’ ਵਰਗੇ ਖ਼ਿਤਾਬ ਆਪਣੇ ਨਾਂ ਕਰਨ ਵਾਲਾ ਦਾਰਾ ਸਿੰਘ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਧਰਮੂਚੱਕ ਦੇ ਰਹਿਣ ਵਾਲੇ ਪਿਤਾ ਸੂਰਤ ਸਿੰਘ ਰੰਧਾਵਾ ਤੇ ਮਾਤਾ ਬਲਵੰਤ ਕੌਰ ਦੇ ਘਰ 19 ਨਵੰਬਰ 1928 ਹੋਇਆ ਸੀ। ਕੁਸ਼ਤੀ ਦੇ ਮੈਦਾਨ ‘ਚ ਮੱਲਾਂ ਮਾਰਨ ਵਾਲੇ ਦਾਰਾ ਸਿੰਘ ਨੂੰ ਕੁਸ਼ਤੀ ਦਾ ਸ਼ੌਂਕ ਬਚਪਨ ਤੋਂ ਹੀ ਸੀ।
View this post on Instagram
ਹੋਰ ਵੇਖੋ:ਜਿੰਮੀ ਸ਼ੇਰਗਿੱਲ ਨਜ਼ਰ ਆਏ ਸਰਦਾਰੀ ਲੁੱਕ ‘ਚ, ਰਾਣਾ ਰਣਬੀਰ, ਐਮੀ ਵਿਰਕ ਤੇ ਕਈ ਹੋਰ ਪੰਜਾਬੀ ਸਿਤਾਰਿਆਂ ਨੇ ਕੀਤੇ ਕਮੈਂਟਸ
ਦਾਰਾ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਦਾਰਾ ਸਿੰਘ ਦੇ ਦੋ ਵਿਆਹਾਂ ਤੋਂ 6 ਬੱਚੇ ਹਨ। ਪਹਿਲੀ ਪਤਨੀ ਬਚਨ ਕੌਰ ਤੋਂ ਇਕ ਪੁੱਤਰ ਅਤੇ ਦੂਜੀ ਪਤਨੀ ਸੁਰਜੀਤ ਕੌਰ ਤੋਂ ਤਿੰਨ ਧੀਆਂ ਅਤੇ ਦੋ ਪੁੱਤਰ ਹਨ।
View this post on Instagram
ਉਹਨਾਂ ਨੇ ਅਦਾਕਾਰੀ ‘ਚ ਵੀ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਸਨ। ਉਹਨਾਂ ਦੀ ਪਹਿਲੀ ਫ਼ਿਲਮ ਸੀ ‘ਪਹਿਲੀ ਝਲਕ’ ਇਹ ਫ਼ਿਲਮ 1954 ਨੂੰ ਰਿਲੀਜ਼ ਹੋਈ ਸੀ। ਬਾਲੀਵੁੱਡ ਵਿੱਚ ਅਸਲ ਪਹਿਚਾਣ ਉਨ੍ਹਾਂ ਨੂੰ ਸਾਲ 1962 ‘ਚ ਆਈ ਫ਼ਿਲਮ ‘ਕਿੰਗਕਾਂਗ’ ਤੋਂ ਮਿਲੀ ਸੀ।

ਸ਼ੇਰਾਂ ਦੇ ਪੁੱਤ ਸ਼ੇਰ’, ‘ਪ੍ਰਤਿੱਗਿਆ’, ‘ਪੱਗੜੀ ਸੰਭਾਲ ਜੱਟਾ’, ‘ਅਣਖੀਲਾ ਸੂਰਮਾ’, ‘ਕਹਿਰ’, ‘ਖੇਲ ਤਕਦੀਰਾਂ ਦੇ’, ‘ਰੱਬ ਦੀਆਂ ਰੱਖਾਂ’, ਵਰਗੀਆਂ ਫ਼ਿਲਮਾਂ ਵਿੱਚ ਉਹਨਾਂ ਨੇ ਯਾਦਗਾਰੀ ਰੋਲ ਨਿਭਾਏ ਸਨ। ਇੱਥੇ ਹੀ ਬਸ ਨਹੀਂ ਦਾਰਾ ਸਿੰਘ ਨੇ ਕੌਮੀ ਅਵਾਰਡ ਜੇਤੂ ਫ਼ਿਲਮ ‘ਮੈਂ ਮਾਂ ਪੰਜਾਬ ਦੀ’ ਵਿੱਚ ਵੀ ਅਹਿਮ ਕਿਰਦਾ ਨਿਭਾਇਆ ਸੀ।

ਦਾਰਾ ਸਿੰਘ ਨੇ ਲੱਗਪਗ 34 ਪੰਜਾਬੀ ਅਤੇ ਲਗਪਗ 200 ਹਿੰਦੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਸਨ। ਇਸ ਤੋਂ ਇਲਾਵਾ ਉਨ੍ਹਾਂ ਟੀਵੀ ਜਗਤ ‘ਚ ਆਪਣੀ ਅਦਾਕਾਰੀ ਦੀ ਛਾਪ ਛੱਡੀ ਹੈ। ਉਨ੍ਹਾਂ ਨੇ 60 ਸਾਲ ਦੀ ਉਮਰ ‘ਚ ਟੀਵੀ ਸ਼ੋਅ ‘ਰਾਮਾਇਣ’ ‘ਚ ਹਨੂੰਮਾਨ ਦਾ ਕਿਰਦਾਰ ਨਿਭਾਇਆ ਸੀ। ਜੋ ਕਿ ਅੱਜ ਵੀ ਲੋਕਾਂ ਦੇ ਦਿਲਾਂ ‘ਚ ਵੱਸਦਾ ਹੈ। ਦਾਰਾ ਸਿੰਘ ਆਖ਼ਰੀ ਵਾਰ ਇਮਤਿਆਜ਼ ਅਲੀ ਦੀ 2007 ‘ਚ ਰਿਲੀਜ਼ ਹੋਈ ਫ਼ਿਲਮ ‘ਜਬ ਵੀ ਮੇਟ’ ਵਿੱਚ ਕਰੀਨਾ ਕਪੂਰ ਦੇ ਦਾਦੇ ਦੇ ਰੋਲ ਵਿੱਚ ਨਜ਼ਰ ਆਏ ਸਨ।