ਪਾਕਿਸਤਾਨੀ ਕ੍ਰਿਕੇਟਰ ਨਾਲ ਰੇਖਾ ਦਾ ਹੋਣ ਵਾਲਾ ਸੀ ਵਿਆਹ, ਮਾਂ ਨੇ ਪੰਡਿਤ ਨੂੰ ਦਿਖਾ ਦਿੱਤੀ ਸੀ ਦੋਹਾਂ ਦੀ ਕੁੰਡਲੀ

By  Rupinder Kaler July 23rd 2021 01:38 PM

ਅਦਾਕਾਰਾ ਰੇਖਾ ਨੇ ਕਈ ਸ਼ਾਨਦਾਰ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਰੇਖਾ ਨੇ ਜਿੰਨੀਆਂ ਸੁਰਖੀਆਂ ਆਪਣੀਆਂ ਫ਼ਿਲਮਾਂ ਰਾਹੀਂ ਬਟੋਰੀਆਂ ਉਸ ਤੋਂ ਕਿਤੇ ਵੱਧ ਨਿੱਜੀ ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾਅ ਚੜਾਅ ਕਰਕੇ ਵੀ ਬਟੋਰੀਆਂ । ਉਹਨਾਂ ਦਾ ਨਾਂਅ ਅਮਿਤਾਬ ਬੱਚਨ ਨਾਲ ਜੁੜਦਾ ਰਿਹਾ ਹੈ । ਪਰ ਉਹਨਾਂ ਦਾ ਨਾਂਅ ਪਾਕਿਸਤਾਨ ਦੇ ਸਾਬਕਾ ਕ੍ਰਿਕੇਟਰ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵੀ ਜੁੜ ਚੁੱਕਿਆ ਹੈ ।

ਹੋਰ ਪੜ੍ਹੋ :

ਗਾਇਕ ਹਿਮੇਸ਼ ਰੇਸ਼ਮੀਆ ਦਾ ਹੈ ਅੱਜ ਜਨਮ ਦਿਨ : ਜਾਣੋਂ ਕਿਸ ਤਰ੍ਹਾਂ ਹਿਮੇਸ਼ ਨੇ 22 ਸਾਲ ਪੁਰਾਣਾ ਵਿਆਹ ਤੋੜ ਕੇ ਪਤਨੀ ਦੀ ਸਹੇਲੀ ਨਾਲ ਬਣਾਏ ਸਬੰਧ

ਖ਼ਬਰਾਂ ਦੀ ਮੰਨੀਏ ਇੱਕ ਸਮਾਂ ਏਵੇਂ ਦਾ ਸੀ ਜਦੋਂ ਰੇਖਾ ਇਮਰਾਨ ਖ਼ਾਨ ਨੂੰ ਡੇਟ ਕਰ ਰਹੀ ਸੀ । ਦੋਹਾਂ ਵਿਚਾਲੇ ਰਿਸ਼ਤਾ ਕਾਫੀ ਹੱਦ ਤੱਕ ਅੱਗੇ ਵੱਧ ਚੁੱਕਿਆ ਸੀ । ਦੋਵੇਂ ਵਿਆਹ ਕਰਵਾਉਣ ਦਾ ਮਨ ਬਣਾ ਚੁੱਕੇ ਸਨ । ਇਮਰਾਨ ਰੇਖਾ ਲਈ ਅਕਸਰ ਮੁੰਬਈ ਆਉਂਦੇ ਸਨ ਤੇ ਉਹਨਾਂ ਨਾਲ ਸਮਾਂ ਬਿਤਾਉਂਦੇ ਸਨ ।

ਇਮਰਾਨ ਨਾਲ ਰੇਖਾ ਦੇ ਰਿਸ਼ਤੇ ਨੂੰ ਲੈ ਕੇ ਰੇਖਾ ਦੀ ਮਾਂ ਕਾਫੀ ਖੁਸ਼ ਸੀ । ਰੇਖਾ ਦੀ ਮਾਂ ਇਮਰਾਨ ਨੂੰ ਰੇਖਾ ਲਈ ਪ੍ਰਫੈਕਟ ਬੰਦਾ ਮੰਨਦੀ ਸੀ । ਰੇਖਾ ਦੀ ਮਾਂ ਨੇ ਤਾਂ ਦੋਹਾਂ ਦੇ ਵਿਆਹ ਨੂੰ ਲੈ ਕੇ ਇੱਕ ਜੋਤਸ਼ੀ ਦੋਹਾਂ ਦੀ ਕੁੰਡਲੀ ਤੱਕ ਦਿਖਾ ਦਿੱਤੀ ਸੀ । ਪਰ ਕਿਸੇ ਕਾਰਨ ਕਰਕੇ ਦੋਹਾਂ ਦਾ ਵਿਆਹ ਨਹੀਂ ਹੋਇਆ ।

 

Related Post