ਰੇਖਾ ਸਦਾਬਹਾਰ ਅਦਾਕਾਰਾ ਹੈ ਜਿਸ ਨੂੰ ਅੱਜ ਵੀ ਓਨਾ ਹੀ ਪਸੰਦ ਕੀਤਾ ਜਾਂਦਾ ਹੈ ਜਿੰਨਾ ਕਿ ਕਈ ਦਹਾਕੇ ਪਹਿਲਾਂ ਪਸੰਦ ਕੀਤਾ ਜਾਂਦਾ ਸੀ। ਆਪਣੀ ਖੂਬਸੂਰਤੀ ਅਤੇ ਅਦਾਵਾਂ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਰੇਖਾ ਦੀ ਜ਼ਿੰਦਗੀ ਨਾਲ ਸਬੰਧਤ ਕਈ ਕਿੱਸੇ ਵੀ ਜੁੜੇ ਹੋਏ ਹਨ । ਬੱਚਨ ਦੇ ਨਾਲ ਉਨ੍ਹਾਂ ਦੇ ਰੋਮਾਂਸ ਦੀਆਂ ਖਬਰਾਂ ਵੀ ਕਿਸੇ ਤੋਂ ਲੁਕੀਆਂ ਨਹੀਂ ਹਨ ।ਪਰ ਜਦੋਂ ਅਮਿਤਾਭ ਬੱਚਨ ਦੇ ਨਾਲ ਉਨ੍ਹਾਂ ਦਾ ਪਿਆਰ ਪਰਵਾਨ ਨਹੀਂ ਚੜਿਆ ਤਾਂ ਉਨ੍ਹਾਂ ਦੀ ਜ਼ਿੰਦਗੀ ‘ਚ ਮੁਕੇਸ਼ ਅਗਰਵਾਲ ਆਇਆ ।
Image From legendaryrekha Instagram
ਹੋਰ ਪੜ੍ਹੋ :ਦੇਸ਼ ਵਿੱਚ ਡਾਕਟਰੀ ਸਹੂਲਤਾਂ ਦੀ ਕਮੀ ਨੂੰ ਦੇਖ ਕੇ ਪ੍ਰਭ ਗਿੱਲ ਨੇ ਘੇਰੀ ਮੋਦੀ ਸਰਕਾਰ, ਟਵੀਟ ਕਰਕੇ ਕਹੀ ਇਹ ਗੱਲ
Image From legendaryrekha Instagram
ਮੁਕੇਸ਼ ਅਗਰਵਾਲ ਦਿੱਲੀ ਦਾ ਇੱਕ ਵੱਡਾ ਬਿਜਨੇਸਮੈਨ ਸੀ ।ਉਨ੍ਹਾਂ ਦੀ ਕੰਪਨੀ ਹੌਟਲਾਈਨ ਕਿਚਨ ਦਾ ਸਮਾਨ ਬਣਾਉਂਦੀ ਸੀ ।ਮੁਕੇਸ਼ ਨੂੰ ਵੀ ਫ਼ਿਲਮੀ ਹਸਤੀਆਂ ਵੀ ਬਹੁਤ ਵਧੀਆ ਲੱਗਦੀਆਂ ਸਨ ।ਉਹ ਅਕਸਰ ਆਪਣੀ ਪਾਰਟੀ ‘ਚ ਫ਼ਿਲਮੀ ਹਸਤੀਆਂ ਨੂੰ ਬੁਲਾਉਂਦੇ ਹੁੰਦੇ ਸਨ ।ਮਸ਼ਹੂਰ ਡਿਜ਼ਾਈਨਰ ਬੀਮਾ ਰਮਾਨੀ ਮੁਕੇਸ਼ ਅਗਰਵਾਲ ਅਤੇ ਰੇਖਾ ਦੀ ਦੋਸਤ ਸੀ ਅਤੇ ਰੇਖਾ ਅਕਸਰ ਉਸ ਨੂੰ ਮਿਲਣ ਲਈ ਜਾਂਦੀ ਸੀ ।ਇੱਥੇ ਹੀ ਦੋਵਾਂ ਦੀ ਮੁਲਾਕਾਤ ਹੋਈ ਸੀ ।
Image From legendaryrekha Instagram
ਮੁਕੇਸ਼ ਨਾਲ ਰੇਖਾ ਦੀਆਂ ਨਜ਼ਦੀਕੀਆਂ ਵੱਧਦੀਆਂ ਗਈਆਂ।ਦੋਵਾਂ ਨੇ ਵਿਆਹ ਦਾ ਫੈਸਲਾ ਕਰ ਲਿਆ । ਰੇਖਾ ਨੇ 1990 ‘ਚ ਮੁਕੇਸ਼ ਨਾਲ ਵਿਆਹ ਕਰਵਾ ਲਿਆ । ਵਿਆਹ ਤੋਂ ਬਾਅਦ ਰੇਖਾ ਮੁੰਬਈ ਰਹਿੰਦੀ ਸੀ ਅਤੇ ਮੁਕੇਸ਼ ਦਿੱਲੀ ।ਮੁਕੇਸ਼ ਦੀ ਪ੍ਰਭਾਵਸ਼ਾਲੀ ਲੋਕਾਂ ਨੂੰ ਮਿਲਣ ਦੀ ਚਾਹਤ ਰੇਖਾ ਨੂੰ ਪ੍ਰੇਸ਼ਾਨ ਕਰਨ ਲੱਗ ਪਈ ਸੀ ।
View this post on Instagram
A post shared by Rekha (@diva_the_rekha)
ਜਿਸ ਤੋਂ ਬਾਅਦ ਰੇਖਾ ਨੇ ਆਪਣੇ ਪਤੀ ਤੋਂ ਦੂਰੀ ਬਨਾਉਣੀ ਸ਼ੁਰੂ ਕਰ ਦਿੱਤੀ ਸੀ ।ਕਿਉਂਕਿ ਮੁਕੇਸ਼ ਨਹੀਂ ਚਾਹੁੰਦੇ ਸਨ ਕਿ ਵਿਆਹ ਤੋਂ ਬਾਅਦ ਰੇਖਾ ਫ਼ਿਲਮਾਂ ‘ਚ ਕੰਮ ਕਰੇ ।ਪਰ ਰੇਖਾ ਆਪਣਾ ਕਰੀਅਰ ਖਤਮ ਨਹੀਂ ਸੀ ਕਰਨਾ ਚਾਹੁੰਦੀ।ਮੁਕੇਸ਼ ਅਤੇ ਰੇਖਾ ‘ਚ ਕਾਫੀ ਬਹਿਸ ਹੁੰਦੀ ਸੀ।
ਅਜਿਹੇ ‘ਚ ਮੁਕੇਸ਼ ਦੇ ਜੀਵਨ ‘ਚ ਤਣਾਅ ਵੱਧਦਾ ਜਾ ਰਿਹਾ ਸੀ। ਹਾਲਾਂਕਿ ਰੇਖਾ ਨੇ ਸੁਫਨੇ ‘ਚ ਵੀ ਨਹੀਂ ਸੀ ਸੋਚਿਆ ਕਿ ਮੁਕੇਸ਼ ਇਕ ਦਿਨ ਵੱਡੀ ਗਲਤੀ ਕਰ ਲੈਣਗੇ । ਆਪਣੀ ਵਿਆਹੁਤਾ ਜ਼ਿੰਦਗੀ ਅਤੇ ਬਿਜਨੇਸ ‘ਚ ਚੱਲ ਰਹੇ ਘਾਟੇ ਨੂੰ ਮੁਕੇਸ਼ ਬਰਦਾਸ਼ਤ ਨਹੀਂ ਕਰ ਪਾਏ ਅਤੇ ਖੁਦਕੁਸ਼ੀ ਕਰ ਲਈ।