ਦੀਪ ਸਿੱਧੂ ਦੀ ਜੁਦਾਈ ਸਹਿਣ ਨਹੀਂ ਕਰ ਪਾ ਰਹੀ ਰੀਨਾ ਰਾਏ, ਦੀਪ ਸਿੱਧੂ ਨੂੰ ਹਾਲੇ ਵੀ ਆਪਣੇ ਕੋਲ ਕਰਦੀ ਹੈ ਮਹਿਸੂਸ
Shaminder
March 15th 2022 02:14 PM
ਦੀਪ ਸਿੱਧੂ (Deep Sidhu ) ਜਿਸ ਦਾ ਕਿ ਬੀਤੀ 14 ਫਰਵਰੀ ਨੂੰ ਇੱਕ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ ਸੀ । ਉਸ ਦੀ ਖ਼ਾਸ ਦੋਸਤ ਰੀਨਾ ਰਾਏ (Reena Rai) ਹਾਲੇ ਵੀ ਉਸ ਦੀ ਮੌਤ ਦੇ ਗਮ ਚੋਂ ਉੱਭਰ ਨਹੀਂ ਪਾ ਰਹੀ ਹੈ । ਉਸ ਨੇ ਹਾਲ ਹੀ ‘ਚ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਦੀਪ ਸਿੱਧੂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਦੀਪ ਸਿੱਧੂ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਕਿ ‘ਉਹ ਹਾਲੇ ਵੀ ਆਪਣੇ ਕੋਲ ਦੀਪ ਸਿੱਧੂ ਨੂੰ ਮਹਿਸੂਸ ਕਰਦੀ ਹੈ’ ਉਸ ਦੇ ਵੱਲੋਂ ਸ਼ੇਅਰ ਕੀਤੀ ਗਈ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ।