ਕਿੰਝ ਮੋਬਾਈਲ ਨੇ ਦੁਨੀਆ ਨੂੰ ਛੋਟਾ ਬਣਾ ਆਪਣਿਆਂ ਨੂੰ ਕਰ ਦਿੱਤਾ ਦੂਰ,ਦਿਖਾਏਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਰੀਚਾਰਜ'

ਪੀਟੀਸੀ ਬਾਕਸ ਆਫਿਸ ਜਿਸ 'ਤੇ ਹਰ ਹਫ਼ਤੇ ਨਵੀਂ ਪੰਜਾਬੀ ਸ਼ੌਰਟ ਫ਼ਿਲਮ ਦੇਖਣ ਨੂੰ ਮਿਲਦੀ ਹੈ। ਹੁਣ ਤੱਕ ਰਿਲੀਜ਼ ਹੋਈਆਂ ਫ਼ਿਲਮਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਹੁਣ ਇਸ ਹਫ਼ਤੇ ਯਾਨੀ 1ਨਵੰਬਰ ਦਿਨ ਸ਼ੁੱਕਰਵਾਰ ਨੂੰ ਫ਼ਿਲਮ ''ਰੀਚਾਰਜ'' ਦਾ ਵਰਲਡ ਟੀਵੀ ਪ੍ਰੀਮੀਅਰ ਹੋਣ ਜਾ ਰਿਹਾ ਹੈ। ਕਰਨ ਬਰਾੜ ਦੇ ਨਿਰਦੇਸ਼ਨ ਬਣੀ ਇਹ ਫ਼ਿਲਮ ਅੱਜ ਦੇ ਮੌਜੂਦਾ ਹਲਾਤਾਂ ਨੂੰ ਅਨੋਖੇ ਢੰਗ ਨਾਲ ਪੇਸ਼ ਕਰਨ ਵਾਲੀ ਹੈ।
'ਰੀਚਾਰਜ' ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਮੋਬਾਈਲ ਬਾਰੇ ਗੱਲ ਹੋ ਰਹੀ ਹੈ ਜਿਸ ਨੇ ਅੱਜ ਦੁਨੀਆ ਨੂੰ ਤਾਂ ਮੁੱਠੀ ਪਹੁੰਚਾ ਦਿੱਤਾ ਹੈ ਪਰ ਆਪਣੇ ਕਰੀਬੀਆਂ ਨੂੰ ਇੱਕ ਦੂਜੇ ਤੋਂ ਬਹੁਤ ਦੂਰ ਕਰ ਦਿੱਤਾ ਹੈ। ਕਹਾਣੀ ਇੱਕ ਅਜਿਹੇ ਵਿਅਕਤੀ ਦੀ ਹੈ ਜਿਹੜਾ ਪੈਸੇ ਪੱਖੋਂ ਤਾਂ ਅਮੀਰ ਹੈ ਪਰ ਪਿਆਰ ਦੀ ਕਮੀ ਮਹਿਸੂਸ ਕਰਦਾ ਹੈ। ਆਪਣੇ ਪਿੰਡ ਤੋਂ ਦੂਰ ਰੁਪਏ ਤਾਂ ਕਮਾ ਲੈਂਦਾ ਹੈ ਤੇ ਆਪਣਿਆਂ ਦੀ ਕਮੀ ਮਹਿਸੂਸ ਕਰਦਾ ਹੈ।
recharge
ਹੁਣ ਉਹ ਆਪਣੀ ਉਸ ਜ਼ਿੰਦਗੀ ਤੋਂ ਹੱਟ ਆਪਣੇ ਪਿੰਡ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ 'ਚ ਆਉਂਦਾ ਹੈ ਜਿੱਥੇ ਉਸ ਨੂੰ ਲੱਗਦਾ ਹੈ ਕਿ ਮਾਹੌਲ ਪਹਿਲਾਂ ਦੀ ਹੀ ਤਰ੍ਹਾਂ ਹੋਵੇਗਾ। ਪਰ ਜਦੋਂ ਉਹ ਪਿੰਡ ਪਹੁੰਚਦਾ ਹੈ ਤਾਂ ਹੈਰਾਨ ਹੋ ਜਾਂਦਾ ਹੈ ਤੇ ਦੇਖਦਾ ਹੈ ਮੋਬਾਈਲ ਨਾਮ ਦਾ ਦੈਂਤ ਏਥੇ ਵੀ ਹਰ ਕਿਸੇ ਨੂੰ ਚਿੰਬੜਿਆ ਹੋਇਆ ਹੈ। ਪਿੰਡ 'ਚ ਸਰਪੰਚ ਤੋਂ ਲੈ ਬੱਚੇ ਅਤੇ ਬਜ਼ੁਰਗ ਸੋਸ਼ਲ ਮੀਡੀਆ ਅਤੇ ਗੇਮਜ਼ ਸਾਰਾ ਸਾਰਾ ਦਿਨ ਖੇਡ ਰਹੇ ਹਨ।
ਹੋਰ ਵੇਖੋ : ਰਣਜੀਤ ਬਾਵਾ ਦਾ ‘ਖੰਡਾ’ ਗੀਤ ਹੋਇਆ ਲੀਕ, ਸੋਸ਼ਲ ਮੀਡੀਆ ‘ਤੇ ਜ਼ਾਹਿਰ ਕੀਤਾ ਗੁੱਸਾ
ਹੁਣ ਉਹ ਵਿਅਕਤੀ ਆਪਣੇ ਪਿੰਡ ਵਾਸੀਆਂ ਨੂੰ ਮੋਬਾਈਲ ਫੋਨ ਤੋਂ ਦੂਰ ਕਰਨ ਲਈ ਸਰਪੰਚ ਨਾਲ ਮਿਲ ਕੇ ਤਰਕੀਬ ਘੜ੍ਹਦਾ ਹੈ ਅਤੇ ਆਪਣੇ ਪਿਆਰ ਦੀ ਖੋਜ ਵੀ ਕਰਦਾ ਹੈ। ਹੁਣ ਉਹ ਕਿਹੜੀ ਸਕੀਮ ਹੈ ਅਤੇ ਕਿਸ ਹੱਦ ਤੱਕ ਲੋਕ ਮੋਬਾਈਲ ਫੋਨ ਦੇ ਚੱਕਰਵਿਊ 'ਚ ਫਸ ਚੁੱਕੇ ਹਨ ਇਹ ਦੇਖਣ ਨੂੰ ਮਿਲੇਗਾ ਫ਼ਿਲਮ ''ਰੀਚਾਰਜ'' ਜਿਸ ਦਾ ਵਰਲਡ ਟੀਵੀ ਪ੍ਰੀਮੀਅਰ 1 ਨਵੰਬਰ ਦਿਨ ਸ਼ੁੱਕਰਵਾਰ ਸ਼ਾਮ 7 ਵਜੇ ਪੀਟੀਸੀ ਪੰਜਾਬੀ 'ਤੇ ਹੋਣ ਵਾਲਾ ਹੈ।