
ਪੰਜਾਬੀ ਜਿੱਥੇ ਵੀ ਗਏ ਉਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਖ਼ਾਸ ਪਛਾਣ ਬਣਾਈ ਹੈ । ਪੰਜਾਬੀਆਂ ਦੀ ਮਿਹਨਤ ਲਈ ਦੁਨੀਆ ਭਰ ‘ਚ ਉਨ੍ਹਾਂ ਨੂੰ ਮਾਣ ਸਨਮਾਨ ਮਿਲਦੇ ਰਹਿੰਦੇ ਹਨ । ਅੱਹ ਅਸੀਂ ਤੁਹਾਨੂੰ ਪੰਜਾਬ ਦੀ ਉਸ ਧੀ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਮਿਹਨਤ ਸਦਕਾ ਇਟਲੀ ‘ਚ ਪੂਰੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ ।
Sarena
ਜੀ ਹਾਂ ਪੰਜਾਬ ਦੇ ਫਿਲੌਰ ਨਾਲ ਸਬੰਧ ਰੱਖਣ ਵਾਲੀ ਇਸ ਧੀ ਨੂੰ ਇਟਲੀ ਦੀ ਸਥਾਨਕ ਪੁਲਿਸ ‘ਚ ਅਹੁਦਾ ਮਿਲਿਆ ਹੈ ।ਹਰਦਿਆਲ ਅਤੇ ਕ੍ਰਿਸ਼ਨਾ ਦੀ ਧੀ ਸਰੇਨਾ ਨੇ 2017 ‘ਚ ਇੰਜੀਨਅਰਿੰਗ ਦੀ ਡਿਗਰੀ ਕੀਤੀ ਸੀ ।ਜਿਸ ‘ਚ ਉਸ ਨੇ 100 ਫੀਸਦੀ ਅੰਕ ਹਾਸਲ ਕੀਤੇ ਸਨ ।
Sarena 2
ਜਿਸ ਤੋਂ ਬਾਅਦ ਸਰੇਨਾ ਹੋਰ ਪੜ੍ਹਾਈ ਵੀ ਪੂਰੀ ਕੀਤੀ ਅਤੇ ਹੁਣ ਜਦੋਂ ਕਿ ਇਟਲੀ ਪੁਲਿਸ ‘ਚ ਭਰਤੀ ਨਿਕਲੀ ਤਾਂ 49 ਪੋਸਟਾਂ ਦੇ ਲਈ ਲੱਗਪਗ 1500 ਦੇ ਕਰੀਬ ਕੈਂਡੀਡੇਟ ਪਹੁੰਚੇ ਸਨ । ਜਿਸ ‘ਚ ਸਰੇਨਾ ਦਾ ਨਾਂਅ ਸਭ ਤੋਂ ਮੂਹਰਲੇ ਸਥਾਨ ‘ਤੇ ਆਇਆ। ਦਰਅਸਲ ਇਹ ਪਰਿਵਾਰ ਪੰਜਾਬ ਤੋਂ ਜਾ ਕੇ ਇਟਲੀ ‘ਚ ਵੱਸ ਗਿਆ ਸੀ ।