ਰਵਿੰਦਰ ਗਰੇਵਾਲ ਨੇ ਬਰਥਡੇ ‘ਤੇ ਦੁਆਵਾਂ ਦੇਣ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

By  Shaminder March 29th 2022 02:53 PM

ਰਵਿੰਦਰ ਗਰੇਵਾਲ (Ravinder Grewal) ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ (Pic) ਨੂੰ ਸਾਂਝਾ ਕਰਦੇ ਹੋਏ ਰਵਿੰਦਰ ਗਰੇਵਾਲ ਨੇ ਬਰਥਡੇ ‘ਤੇ ਵਧਾਈ ਦੇਣ ਵਾਲੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ ।ਰਵਿੰਦਰ ਗਰੇਵਾਲ ਇਸ ਤਸਵੀਰ ‘ਚ ਆਪਣੇ ਬਰਥਡੇ ਕੇਕ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰਵਿੰਦਰ ਗਰੇਵਾਲ ਨੇ ਲਿਖਿਆ ਕਿ ‘ਢੇਰ ਸਾਰੀਆਂ ਬਰਥਡੇ ਦੀਆਂ ਸ਼ੁਭਕਾਮਨਾਵਾਂ ਦੇ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ, ਪ੍ਰਮਾਤਮਾ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ’।

Ravinder Grewal ,,

ਹੋਰ ਪੜ੍ਹੋ : ਗਾਇਕ ਰਵਿੰਦਰ ਗਰੇਵਾਲ ਸੱਚਖੰਡ ਸ੍ਰੀ ਹਜੂਰ ਸਾਹਿਬ ‘ਚ ਹੋਏ ਨਤਮਸਤਕ, ਵੀਡੀਓ ਕੀਤਾ ਸਾਂਝਾ

ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ । ਰਵਿੰਦਰ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਉਹ ਪਿਛਲੇ ਲੰਮੇ ਅਰਸੇ ਤੋਂ ਪੰਜਾਬੀ ਇੰਡਸਟਰੀ ਦੀ ਸੇਵਾ ਕਰਦੇ ਆ ਰਹੇ ਹਨ । ਉਹ ਗਾਇਕੀ ਦੇ ਨਾਲ ਨਾਲ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ । ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ।

Ravinder grewal,, image From instagram

ਦੱਸ ਦਈਏ ਕਿ ਬੀਤੇ ਦਿਨ ਰਵਿੰਦਰ ਗਰੇਵਾਲ ਦਾ ਜਨਮਦਿਨ ਸੀ । ਇਸ ਮੌਕੇ ‘ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈ ਭੇਜੀ ਅਤੇ ਕਈ ਗਿਫਟ ਵੀ ਭੇਜੇ ।ਰਵਿੰਦਰ ਗਰੇਵਾਲ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਟੇਢੀ ਪੱਗ ਵਾਲਿਆਂ, ਅਸੀਂ ਰੱਖ ਲਏ ਕਬੂਤਰ ਹਾਣ ਦੀਏ, ਆਵੀਂ ਬਾਬਾ ਨਾਨਕਾ ਤੂੰ ਜਾਵੀਂ ਬਾਬਾ ਨਾਨਕਾ,ਤੇਰੀ ਅੱਖ ਦਾ ਕਾਰਾ, ਜੱਟ ਦੇਸੀ, ਕੱਲੀ ਨੂੰ ਮਿਲ ਮਿੱਤਰਾ ਸਣੇ ਕਈ ਗੀਤ ਸ਼ਾਮਿਲ ਹਨ ।

 

View this post on Instagram

 

A post shared by Ravinder Grewal (@ravindergrewalofficial)

Related Post