ਵੀਡਿਓ 'ਚ ਵੇਖੋ ਕਿਹੜੇ ਕਿਹੜੇ ਜਾਨਵਰ ਪਾਲੇ ਹੋਏ ਹਨ ਰਵਿੰਦਰ ਗਰੇਵਾਲ, ਅਵੱਲੇ ਸ਼ੌਂਕ ਰੱਖਦਾ ਹੈ ਗਰੇਵਾਲ

By  Shaminder February 18th 2019 05:01 PM

ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੂੰ ਪਾਲਤੂ ਜਾਨਵਰ ਰੱਖਣ ਦਾ ਬਹੁਤ ਸ਼ੌਂਕ ਹੈ । ਜਿਸ ਦਾ ਪਤਾ ਉਹਨਾਂ ਵੱਲੋਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਵੀਡਿਓ ਤੋਂ ਪਤਾ ਲਗਦਾ ਹੈ । ਇਸ ਵੀਡਿਓ ਵਿੱਚ ਉਹ ਆਪਣੇ ਫਾਰਮ ਹਾਊਸ ਤੇ ਪਾਲਤੂ ਜਾਨਵਰਾਂ ਨਾਲ ਲਾਡ ਲਡਾਉਂਦੇ ਨਜ਼ਰ ਆ ਰਹੇ ਹਨ । ਰਵਿੰਦਰ ਗਰੇਵਾਲ ਨੂੰ ਪਾਲਤੂ ਜਾਨਵਰ ਰੱਖਣ ਦਾ ਏਨਾਂ ਕਰੇਜ਼ ਹੈ ਕਿ ਉਸ ਨੇ ਆਪਣੇ ਘਰ ਕਬੂਤਰ, ਕੁੱਕੜ, ਕੁੱਤੇ ਅਤੇ ਕਈ ਘੋੜੇ ਰੱਖੇ ਹੋਏ ਹਨ।

ਹੋਰ ਵੇਖੋ :ਪੀਟੀਸੀ ਸ਼ੋਅ ਕੇਸ ‘ਚ ਦੇਖੋ ਮਿਊਜ਼ਿਕ ਤੇ ਮਸਤੀ ਦਾ ਤੜਕਾ ਜੱਸੀ ਗਿੱਲ ਦੇ ਨਾਲ

https://www.youtube.com/watch?v=BJLEMBrLzvg

ਉਸ ਦਾ ਇਹ ਸ਼ੌਂਕ ਕਿਸੇ ਤੋਂ ਲੁਕਿਆ ਨਹੀਂ ਹੈ। ਰਵਿੰਦਰ ਗਰੇਵਾਲ  ਨੇ ਆਪਣੇ ਇਸ ਸ਼ੌਂਕ ਨੂੰ ਵੱਡੇ ਪਰਦੇ ਤੇ ਵੀ ਦਿਖਾਇਆ ਹੈ । ਗਰੇਵਾਲ ਨੇ ਪੰਜਾਬੀ ਫ਼ਿਲਮ 'ਡੰਗਰ ਡਾਕਟਰ ਜੈਲੀ' ਵਿੱਚ ਆਪਣੇ ਪਾਲੇ ਹੋਏ ਜਾਨਵਰਾਂ ਨੂੰ ਦਿਖਾਇਆ ਸੀ। ਇਸ ਫ਼ਿਲਮ 'ਚ ਗਰੇਵਾਲ ਨੇ ਬਹੁਤ ਸਾਰੇ ਜਾਨਵਰਾਂ ਤੋਂ ਵੀ ਕੰਮ ਲਿਆ ਸੀ । ਇਸ ਫਿਲਮ ਵਿੱਚ ਰਵਿੰਦਰ ਗਰੇਵਾਲ ਜਾਨਵਰਾਂ ਨਾਲ ਲਾਡ ਲਡਾਉਂਦਾ ਤੇ ਉਹਨਾਂ ਦਾ ਇਲਾਜ਼ ਕਰਦੇ ਹੋਏ ਨਜ਼ਰ ਆਏ ਸਨ ।

ਹੋਰ ਵੇਖੋ :ਅਕਸ਼ੇ ਕੁਮਾਰ ਤੋਂ ਬਾਅਦ ਸਲਮਾਨ ਖਾਨ ਵੀ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ, ਕੀਤਾ ਵੱਡਾ ਐਲਾਨ

https://www.instagram.com/p/Bt-matHgb2m/

ਸੋ ਰਵਿੰਦਰ ਗਰੇਵਾਲ ਦੀ ਵੀ ਹੋਰ ਪੰਜਾਬੀਆਂ ਵਾਂਗ ਸ਼ੌਂਕ ਅਵੱਲੇ ਹਨ । ਰਵਿੰਦਰ ਗਰੇਵਾਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦਾ ਕੁਝ ਦਿਨ ਪਹਿਲਾਂ ਹੀ ਟਰੱਕਾਂ ਵਾਲਾ ਗਾਣਾ ਆਇਆ ਹੈ ਜਿਹੜਾ ਕਿ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।

Related Post