ਰਵਿੰਦਰ ਗਰੇਵਾਲ ਦਾ ਗੀਤ ਫੋਰ ਬਾਈ ਫੋਰ ਰਿਲੀਜ਼ ਹੋ ਚੁੱਕਿਆ ਹੈ ।ਇਸ ਵਾਰ ਉਹ ਲੈ ਕੇ ਆਏ ਨੇ 'ਫੋਰ ਬਾਈ ਫੋਰ' ਜੀ ਹਾਂ ਇੱਥੇ ਅਸੀਂ ਕਿਸੇ ਮਸ਼ੀਨਰੀ ਦੀ ਗੱਲ ਨਹੀਂ ਕਰ ਰਹੇ ਬਲਕਿ ਅਸੀਂ ਗੱਲ ਕਰ ਰਹੇ ਹਾਂ ਕੁੰਡੀਆਂ ਮੁੱਛਾਂ ,ਤੁਰਲੇ ਵਾਲੀ ਪੱਗ ਅਤੇ ਚਾਦਰੇ ਵਾਲੇ ਸੁਨੱਖੇ ਜਿਹੇ ਗੱਭਰੂ ਦੀ । ਜੋ ਆਪਣੇ ਇਸ ਨਵੇਂ ਗੀਤ ਰਾਹੀਂ ਧੁੰਮਾਂ ਪਾ ਰਹੇ ਨੇ।ਇਸ ਗੀਤ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਜਾਰੀਹੋ ਚੁੱਕਿਆ ਹੈ ।
ਹੋਰ ਵੇਖੋ : ਰਵਿੰਦਰ ਗਰੇਵਾਲ ਜਲਦ ਨਵੇਂ ਗੀਤ ਨਾਲ ਹੋਣਗੇ ਹਾਜ਼ਰ
https://www.instagram.com/p/BoqejtBACzN/?hl=en&taken-by=ravindergrewalofficial
ਇਸ ਗੀਤ ਦਾ ਐਕਸਕਲਿਊਸਿਵ ਵੀਡਿਓ ਤੁਸੀਂ ਅੱਜ ਲਗਾਤਾਰ ਵੇਖ ਸਕਦੇ ਹੋ । ਰਵਿੰਦਰ ਗਰੇਵਾਲ ਨੇ ਇਸ ਗੀਤ 'ਚ ਇੱਕ ਪੰਜਾਬੀ ਗੱਭਰੂ ਦੀ ਤਾਕਤ ਦੀ ਤੁਲਨਾ ਚਾਰ ਟਰੈਕਟਰਾਂ ਨਾਲ ਕੀਤੀ ਹੈ ।
ਜੋ ਕਿਤੇ ਵੀ ਹਾਰ ਨਹੀਂ ਮੰਨਦਾ ਭਾਵੇਂ ਉਹ ਖੇਡ ਦਾ ਮੈਦਾਨ ਹੋਵੇ ਜਾਂ ਫਿਰ ਜਬਰ ਅਤੇ ਜ਼ੁਲਮ ਨਾਲ ਟਾਕਰਾ ਕਰਨਾ ਹੋਵੇ ਹਰ ਔਖੀ ਘੜੀ ਵੇਲੇ ਇਹ ਫੋਰ ਬਾਈ ਫੋਰ ਗੱਭਰੂ ਤਿਆਰ ਰਹਿੰਦਾ ਹੈ ਅਤੇ ਇਸ ਨੇ ਕਦੇ ਵੀ ਕਿਸੇ ਦੇ ਅੱਗੇ ਆਪਣੀ ਹਾਰ ਸਵੀਕਾਰ ਨਹੀਂ ਕੀਤੀ ।ਗੀਤ ਦੇ ਬੋਲ ਪ੍ਰੀਤੀ ਸਿਲੋਨ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਡੀ.ਜੇ.ਡਸਟਰ ਨੇ।
ਇਸ ਗੀਤ ਦੇ ਟੀਜ਼ਰ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਣਾਇਆ ਗਿਆ ਸੀ ਅਤੇ ਇਸ 'ਚ ਅਵਾਜ਼ ਦਿੱਤੀ ਗਈ ਸੀ ਸਰਦਾਰ ਸੋਹੀ ਨੇ। ਇਸ ਤੋਂ ਪਹਿਲਾਂ ਰਵਿੰਦਰ ਗਰੇਵਾਲ ਦਾ ਗੀਤ 'ਡਾਲਰ' ਰਿਲੀਜ਼ ਹੋਇਆ ਸੀ ,ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਰਵਿੰਦਰ ਗਰੇਵਾਲ ਨੂੰ ਉਮੀਦ ਹੈ ਕਿ ਸਰੋਤੇ ਉਨ੍ਹਾਂ ਦੇ ਇਸ ਗੀਤ ਨੂੰ ਵੀ ਓਨਾ ਹੀ ਪਿਆਰ ਦੇਣਗੇ ।