ਰਵੀਨਾ ਟੰਡਨ ਨੇ ਕਿਹਾ ‘ਜਦੋਂ ਪਤੀ ਪ੍ਰਮੇਸ਼ਵਰ ਹੁੰਦਾ ਹੈ ਤਾਂ ਬੁਆਏ ਫ੍ਰੈਂਡ ਵੀ ਤਾਂ ਛੋਟਾ ਮੋਟਾ ਦੇਵਤਾ ਹੁੰਦਾ ਹੋਵੇਗਾ’, ਵੀਡੀਓ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ

ਰਵੀਨਾ ਟੰਡਨ (Raveena Tandon) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਉਹ ਇੱਕ ਵਾਇਸ ਓਵਰ ‘ਤੇ ਲਿਪਸਿੰਗ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਵੀਡੀਓ ‘ਚ ਅਦਾਕਾਰਾ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ‘ਜਦੋਂ ਪਤੀ ਪ੍ਰਮੇਸ਼ਵਰ ਹੁੰਦਾ ਹੈ ਤਾਂ ਬੁਆਏ ਫ੍ਰੈਂਡ ਵੀ ਤਾਂ ਛੋਟਾ ਮੋਟਾ ਦੇਵਤਾ ਹੁੰਦਾ ਹੀ ਹੋਵੇਗਾ’ ।
ਹੋਰ ਪੜ੍ਹੋ : ਰਾਜਵੀਰ ਜਵੰਦਾ ਦੀ ਮੱਖਣ ਬਰਾੜ ਨੇ ਕੀਤੀ ਤਾਰੀਫ,ਕਿਹਾ ‘ਕਈਆਂ ਗਾਇਕਾਂ ਦਾ ਪਤਾ ਹੀ ਨਹੀਂ ਲੱਗਦਾ, ਮੂੰਹ ‘ਚ ਹੀ ਗਾਈ ਜਾਂਦੇ’
ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ । ਅਦਾਕਾਰਾ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓਜ਼ ‘ਤੇ ਲਿਪਸਿੰਗ ਕਰਦੀ ਹੋਈ ਅਕਸਰ ਵਿਖਾਈ ਦਿੰਦੀ ਹੈ ।
ਹੋਰ ਪੜ੍ਹੋ : ਗੁਰਦਾਸ ਮਾਨ ਦਾ ਇਸ ਬੱਚੀ ਦੇ ਨਾਲ ਵੀਡੀਓ ਜਿੱਤ ਰਿਹਾ ਦਰਸ਼ਕਾਂ ਦਾ ਦਿਲ, ਵੇਖੋ ਵੀਡੀਓ
ਰਵੀਨਾ ਟੰਡਨ ਹਾਲਾਂਕਿ ਹੁਣ ਬਹੁਤ ਹੀ ਚੋਣਵੀਆਂ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ, ਪਰ ਉਹ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਰਵੀਨਾ ਟੰਡਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਮੋਹਰਾ’ ਸਣੇ ਕਈ ਹਿੱਟ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ ।
image From instagram
ਇਨ੍ਹੀਂ ਦਿਨੀਂ ਉਹ ਕਈ ਰਿਆਲਟੀ ਸ਼ੋਅਸ ‘ਚ ਬਤੌਰ ਜੱਜ ਨਜ਼ਰ ਆ ਜਾਂਦੀ ਹੈ । ਰਵੀਨਾ ਟੰਡਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦੇ ਦੋ ਬੱਚੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਧੀ ਨੂੰ ਗੋਦ ਲਿਆ ਹੋਇਆ ਹੈ । ਜਿਸ ਦਾ ਵਿਆਹ ਉਹ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਗੋਦ ਲਈ ਧੀ ਦੇ ਘਰ ਬੱਚਾ ਵੀ ਹੋਇਆ ਹੈ।ਜਿਸ ਦੀ ਰਵੀਨਾ ਟੰਡਨ ਨਾਨੀ ਵੀ ਬਣ ਚੁੱਕੀ ਹੈ ।
View this post on Instagram