ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ 11 ਫਰਵਰੀ ਨੂੰ ਆਪਣੇ ਪਿਤਾ ਰਵੀ ਟੰਡਨ ਨੂੰ ਸਦਾ ਲਈ ਗੁਆ ਦਿੱਤਾ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਵੀਨਾ ਨੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਰਾਹੀਂ ਅਦਾਕਾਰਾ ਨੇ ਆਪਣੇ ਪਿਤਾ ਨੂੰ ਯਾਦ ਕੀਤਾ।
ਇਸ ਦੇ ਨਾਲ ਹੀ ਅੱਜ ਯਾਨੀ ਵੀਰਵਾਰ ਨੂੰ ਰਵੀਨਾ ਨੇ ਆਪਣੇ ਪਿਤਾ ਦੀ ਤੇਰ੍ਹਵੀਂ 'ਤੇ ਇੱਕ ਟਵੀਟ ਕੀਤਾ ਹੈ। ਇਸ ਵਿੱਚ ਰਵੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਸ ਦੇ ਪਿਤਾ ਲਈ ਲਿਖੇ ਖ਼ਾਲ ਟਵੀਟ ਬਾਰੇ ਦੱਸਿਆ ਹੈ।
ਇਹ ਨੋਟ ਪੀਐਮ ਮੋਦੀ ਨੇ ਰਵੀ ਟੰਡਨ ਦੀ ਮੌਤ 'ਤੇ ਰਵੀਨਾ ਨੂੰ ਭੇਜਿਆ ਸੀ। ਇਸ ਨੋਟ ਵਿੱਚ ਪੀਐਮ ਮੋਦੀ ਨੇ ਰਵੀਨਾ ਟੰਡਨ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ।
ਦੁੱਖ ਦੇ ਔਖੇ ਸਮੇਂ 'ਚ ਸਾਥ ਦੇਣ ਲਈ ਰਵੀਨਾ ਨੇ ਪੀਐਮ ਮੋਦੀ ਨੂੰ ਧੰਨਵਾਦ ਕਰਦੇ ਹੋਏ ਟਵੀਟ ਕੀਤਾ ਹੈ। ਇਸ ਟਵੀਟ ਵਿੱਚ ਉਸ ਨੇ ਲਿਖਿਆ, " ਸਰ ਨਰਿੰਦਰ ਮੋਦੀ ਜੀ, ਤੁਹਾਡੇ ਸ਼ਬਦਾਂ ਲਈ ਧੰਨਵਾਦ, ਤੁਸੀਂ ਸੱਚ ਕਿਹਾ। ਮੇਰੇ ਪਿਤਾ ਵਰਸਟਾਈਲ ਵਰਕ ਦੀ ਵਿਰਾਸਤ ਛੱਡ ਗਏ ਹਨ।
ਰਵੀਨਾ ਨੇ ਇੱਕ ਹੋਰ ਟਵੀਟ ਕਰਦੇ ਹੋਏ ਪੀਐਮ ਮੋਦੀ ਵੱਲੋਂ ਲਿਖੇ ਗਏ ਖ਼ਾਸ ਨੋਟ ਦੇ ਨਾਲ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਰਵੀਨਾ ਨੇ ਲਿਖਿਆ, " ਅੱਜ ਪਾਪਾ ਦੀ ਤੇਰ੍ਹਵੀਂ ਹੈ। ਮੈਂ ਉਨ੍ਹਾਂ ਲਈ ਤੁਹਾਡੇ ਪਿਆਰ ਅਤੇ ਸਾਡੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਇੱਕ ਕੋਮਲ ਨਿਰਦੇਸ਼ਕ ਉਹ ਸਨ ਅਤੇ ਹਨ। ਅਸਲ ਵਿੱਚ ਪਿਆਰ ਕੀਤਾ ਜਾਂਦਾ ਹੈ।
"
ਦੱਸ ਦਈਏ ਕਿ ਪੀਐਮ ਮੋਦੀ ਨੇ ਨਿਰਦੇਸ਼ਕ ਰਵੀ ਟੰਡਨ ਦੇ ਦੇਹਾਂਤ 'ਤੇ ਇੱਕ ਖ਼ਾਸ ਨੋਟ ਲਿਖਿਆ। ਰਵੀਨਾ ਟੰਡਨ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ, "ਰਵੀ ਟੰਡਨ ਜੀ ਨੇ ਆਪਣੀ ਰਚਨਾਤਮਕਤਾ ਅਤੇ ਹੁਨਰ ਨਾਲ ਭਾਰਤੀ ਸਿਨੇਮਾ ਨੂੰ ਅਮੀਰ ਕੀਤਾ ਹੈ। ਉਹ ਫਿਲਮ ਨਿਰਮਾਣ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਸੀ। ਬਤੌਰ ਨਿਰਦੇਸ਼ਕ ਉਨ੍ਹਾਂ ਨੇ ਸਿਨੇਮਾ ਜਗਤ ਨੂੰ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ। ਉਨ੍ਹਾਂ ਦੀ ਮੌਤ ਕਲਾ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ। ਤੁਹਾਡੇ ਪਿਤਾ ਜੀ ਤੁਹਾਡੇ ਜੀਵਨ ਵਿੱਚ ਇੱਕ ਬਹੁਤ ਵੱਡਾ ਸਹਾਰਾ ਅਤੇ ਪ੍ਰੇਰਨਾ ਸਨ।"
ਹੋਰ ਪੜ੍ਹੋ : ਫ਼ਿਲਮ ਬੱਚਨ ਪਾਂਡੇ ਦਾ ਪਹਿਲਾ ਗੀਤ " ਮਾਰ ਖਾਏਗਾ" ਹੋਇਆ ਰਿਲੀਜ਼ , ਵਿਖਾਈ ਦਿੱਤਾ ਅਕਸ਼ੈ ਦਾ ਡਰਾਵਨਾ ਲੁੱਕ
ਨੋਟ ਵਿੱਚ ਅੱਗੇ ਰਵੀਨਾ ਲਈ ਉਨ੍ਹਾਂ ਨੇ ਲਿਖਿਆ ਹੈ, ‘ਤੁਹਾਡੀ ਸ਼ਖਸੀਅਤ ਅਤੇ ਕਲਾ ਦੇ ਖੇਤਰ ਵਿੱਚ ਤੁਹਾਡੀ ਸਫਲਤਾ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਕਦਰਾਂ-ਕੀਮਤਾਂ ਦੀ ਝਲਕ ਦਿਖਾਉਂਦੀ ਹੈ।’ ਇਸ ਤੋਂ ਇਲਾਵਾ ਨੋਟ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਅੱਜ ਰਵੀ ਟੰਡਨ ਇਸ ਦੁਨੀਆਂ ਵਿੱਚ ਨਹੀਂ ਹਨ ਪਰ ਉਨ੍ਹਾਂ ਤੋਂ ਪ੍ਰਾਪਤ ਸਿੱਖਿਆ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਹਮੇਸ਼ਾ ਪਰਿਵਾਰ ਨਾਲ ਹੁੰਦੀਆਂ ਹਨ।
ਦੱਸਣਯੋਗ ਹੈ ਕਿ ਰਵੀਨਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਕੀਤੀਆਂ ਹਨ, ਪਰ ਉਹ ਕਦੇ ਵੀ ਆਪਣੇ ਪਿਤਾ ਰਵੀ ਟੰਡਨ ਨਾਲ ਕੰਮ ਨਹੀਂ ਕਰ ਸਕੀ। ਇਸ ਗੱਲ ਦਾ ਦੁੱਖ ਉਸ ਨੂੰ ਹਮੇਸ਼ਾ ਰਹੇਗਾ। ਰਵੀਨਾ ਨੇ ਦੱਸਿਆ ਕਿ ਜਦੋਂ ਉਸ ਨੇ ਫ਼ਿਲਮੀ ਦੁਨੀਆ 'ਚ ਪੈਰ ਰੱਖਿਆ ਤਾਂ ਉਸ ਸਮੇਂ ਉਸ ਦੇ ਪਿਤਾ ਰਿਟਾਇਰ ਹੋ ਚੁੱਕੇ ਸਨ, ਇਸ ਲਈ ਉਹ ਕਦੇ ਵੀ ਉਨ੍ਹਾਂ ਨਾਲ ਕੰਮ ਨਹੀਂ ਕਰ ਸਕੀ।
Thank you for your kind words Sir ??. @narendramodi ji Truly said .. he leaves a legacy of versatile work. ?? pic.twitter.com/5OVUVcdEGX
— Raveena Tandon (@TandonRaveena) February 24, 2022