ਰਵੀਨਾ ਟੰਡਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।ਇਸ ਦੇ ਨਾਲ ਹੀ ਉਹ ਆਪਣੇ ਵੀਡੀਓ ਸਾਂਝੇ ਕਰਕੇ ਕੋਈ ਨਾ ਕੋਈ ਸੁਨੇਹਾ ਆਪਣੇ ਪ੍ਰਸ਼ੰਸਕਾਂ ਨੂੰ ਦਿੰਦੀ ਰਹਿੰਦੀ ਹੈ । ਅਦਾਕਾਰਾ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।
Image From Instagram
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੇ ਮਨਾਇਆ ਦੋਸਤਾਂ ਨਾਲ ਜਨਮ ਦਿਨ, ਸੈਲੀਬ੍ਰੇਸ਼ਨ ਦਾ ਵੀਡੀਓ ਵਾਇਰਲ
Image From Instagram
ਇਸ ਵੀਡੀਓ ‘ਚ ਉਹ ਕੁੱਤੇ ਦੇ ਬੱਚੇ ਦਾ ਰੈਸਕਿਊ ਕਰਦੀ ਵਿਖਾਈ ਦੇ ਰਹੀ ਹੈ ।ਰਵੀਨਾ ਟੰਡਨ ਨੇ ਇਸ ਕੁੱਤੇ ਦੇ ਬੱਚੇ ਨੂੰ ਚੁੱਕਿਆ ਅਤੇ ਆਪਣੀ ਗੱਡੀ ‘ਚ ਬਿਠਾ ਲਿਆ। ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਖੂਬ ਰਿਐਕਸ਼ਨ ਦੇ ਰਹੇ ਹਨ ਅਤੇ ਆਪੋ ਆਪਣਾ ਪ੍ਰਤੀਕਰਮ ਦਿੰਦੇ ਨਜ਼ਰ ਆ ਰਹੇ ਹਨ ।
ਇਸ ਦੇ ਨਾਲ ਹੀ ਰਵੀਨਾ ਦੀ ਵੀ ਜੰਮ ਕੇ ਤਾਰੀਫ ਕਰ ਰਹੇ ਹਨ । ਰਵੀਨਾ ਟੰਡਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਇਹ ਛੋਟਾ ਜਿਹਾ ਪੱਪੀ ਜੋ ਕਿ ਢਾਈ ਮਹੀਨੇ ਦਾ ਹੈ, ਪਾਣੀ ਨਾਲ ਭਰੇ ਰੋਡ ਨੂੰ ਕਰੌਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਠੰਡ ਨਾਲ ਕੰਬ ਰਿਹਾ ਸੀ ਅਤੇ ਬੁਰੀ ਤਰ੍ਹਾਂ ਡਰਿਆ ਹੋਇਆ ਸੀ ।
View this post on Instagram
A post shared by Raveena Tandon (@officialraveenatandon)
ਇਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਅਤੇ ਹੁਣ ਉਹ ਬਿਲਕੁਲ ਠੀਕ ਹੈ । ਜੁੇ ਕੋਈ ਇਸ ਨੂੰ ਅਡਾਪਟ ਕਰਨਾ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ । ਇਨ੍ਹਾਂ ਖੂਬਸੂਰਤ ਜੀਵਾਂ ਨੂੰ ਸਾਡੀ ਮਦਦ ਦੀ ਲੋੜ ਹੈ’।