ਰਸ਼ਮਿਕਾ ਮੰਡਾਨਾ ਤੇ ਅਮਿਤਾਭ ਬੱਚਨ ਸਟਾਰਰ ਫ਼ਿਲਮ 'ਗੁੱਡਬਾਏ' ਦਾ ਟ੍ਰੇਲਰ ਹੋਇਆ ਰਿਲੀਜ਼ , ਵੇਖੋ ਵੀਡੀਓ

By  Pushp Raj September 6th 2022 03:29 PM

Film 'Goodbye' trailer: ਫ਼ਿਲਮ ਪੁਸ਼ਪਾ ਦੀ ਜ਼ਬਰਦਸਤ ਸਫ਼ਲਤਾ ਤੋਂ ਬਾਅਦ ਨੈਸ਼ਨਲ ਕ੍ਰਸ਼ ਬਣੀ ਰਸ਼ਮਿਕਾ ਮੰਡਾਨਾ ਜਲਦ ਹੀ ਆਪਣੀ ਨਵੀਂ ਫ਼ਿਲਮ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਲਈ ਤਿਆਰ ਹੈ। ਰਸ਼ਮਿਕਾ ਮੰਡਾਨਾ , ਅਮਿਤਾਭ ਬੱਚਨ ਤੇ ਨੀਨਾ ਗੁਪਤਾ ਸਟਾਰਰ ਫ਼ਿਲਮ 'ਗੁੱਡਬਾਏ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਚੁੱਕਾ ਹੈ।

Image Source :Youtube

ਅਮਿਤਾਭ ਬੱਚਨ , ਰਸ਼ਮਿਕਾ ਮੰਡਾਨਾ ਅਤੇ ਨੀਨਾ ਗੁਪਤਾ ਜਲਦ ਹੀ ਆਪਣੀ ਇਸ ਫੈਮਿਲੀ ਐਂਟਰਟੇਨਰ ਫ਼ਿਲਮ 'ਗੁਡਬਾਏ' ਰਾਹੀਂ ਦਰਸ਼ਕਾਂ ਨੂੰ ਹਸਾਉਂਦੇ ਹੋਏ ਨਜ਼ਰ ਆਉਣਗੇ। ਹੁਣ ਇਸ ਮਲਟੀਸਟਾਰਰ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜੋ ਬੇਹੱਦ ਮਜ਼ੇਦਾਰ ਹੈ।

ਇਹ ਫ਼ਿਲਮ ਰਸ਼ਮਿਕਾ ਮੰਡਾਨਾ ਤੇ ਅਮਿਤਾਭ ਬੱਚਨ ਦੇ ਫੈਨਜ਼ ਲਈ ਬੇਹੱਦ ਖ਼ਾਸ ਹੋਣ ਵਾਲੀ ਹੈ। ਕਿਉਂਕਿ ਇਸ ਫ਼ਿਲਮ ਰਾਹੀਂ ਰਸ਼ਮਿਕਾ ਬਾਲੀਵੁੱਡ ਫ਼ਿਲਮਾਂ ਦੇ ਵਿੱਚ ਡੈਬਿਊ ਕਰਨ ਵਾਲੀ ਹੈ। ਉਹ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਨਾਲ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ਕਰ ਰਹੀ ਹੈ।

Image Source :Youtube

ਫ਼ਿਲਮ 'ਗੁੱਡਬਾਏ' ਦੀ ਗੱਲ ਕਰੀਏ ਤਾਂ ਇਹ ਫ਼ਿਲਮ ਫੈਮਿਲੀ ਡਰਾਮਾ ਉੱਤੇ ਅਧਾਰਿਤ ਹੈ। 2 ਮਿੰਟ 59 ਸੈਕਿਂਡ ਦਾ ਟ੍ਰੇਲਰ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਜੋੜੇ ਰੱਖਦਾ ਹੈ। ਕਿਉਂਕਿ ਇਸ ਫ਼ਿਲਮ ਦੇ ਟ੍ਰੇਲਰ ਵਿੱਚ ਸ਼ੁਰੂ ਤੋਂ ਅੰਤ ਤੱਕ ਪਰਿਵਾਰਕ ਮਾਹੌਲ ਵੇਖਣ ਨੂੰ ਮਿਲੇਗਾ। ਟ੍ਰੇਲਰ 'ਚ ਇੱਕ ਪਾਸੇ ਜਿਥੇ ਅਮਿਤਾਭ ਬੱਚਨ ਦੀ ਪੰਚਿੰਗ ਲਾਈਨ ਦਰਸ਼ਕਾਂ ਦਾ ਦਿਲ ਜਿੱਤ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਰਸ਼ਮਿਕਾ ਮੰਡਾਨਾ ਇਸ ਫ਼ਿਲਮ ਵਿੱਚ ਅਮਿਤਾਊ ਤੇ ਨੀਨਾ ਦੀ ਧੀ ਦਾ ਕਿਰਦਾਰ ਅਦਾ ਕਰ ਰਹੀ ਹੈ।

ਇਸ ਟ੍ਰੇਲਰ ਵਿੱਚ ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਡਾਨਾ ਵਿਚਾਲੇ ਨੋਕਝੋਕ ਤੇ ਕਈ ਦਿਲਚਸਪ ਦ੍ਰਿਸ਼ ਵੇਖਣ ਨੂੰ ਮਿਲ ਰਹੇ ਹਨ। ਉੱਥੇ ਨੀਨਾ ਗੁਪਤਾ ਦੀ ਕਾਮੇਡੀ ਅਤੇ ਅਮਿਤਾਭ ਬੱਚਨ ਨਾਲ ਉਸ ਦਾ ਰੋਮਾਂਟਿਕ ਅੰਦਾਜ਼ ਤੁਹਾਡਾ ਦਿਲ ਜਿੱਤ ਲਵੇਗਾ। ਇਸ ਪੂਰੇ ਟ੍ਰੇਲਰ 'ਚ ਫੈਮਿਲੀ ਡਰਾਮਾ ਤੋਂ ਲੈ ਕੇ ਕਾਮੇਡੀ ਅਤੇ ਇਮੋਸ਼ਨਸ ਤੱਕ ਸਭ ਕੁਝ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ।

Image Source :Youtube

ਹੋਰ ਪੜ੍ਹੋ: ਧੋਖਾਧੜੀ ਮਾਮਲਾ: ਸਪਨਾ ਚੌਧਰੀ ਲਖਨਊ ਕੋਰਟ 'ਚ ਕਰੇਗੀ ਸਰੈਂਡਰ, ਪੜ੍ਹੋ ਪੂਰੀ ਖ਼ਬਰ

ਇਸ ਫ਼ਿਲਮ ਵਿੱਚ ਅਮਿਤਾਭ ਬੱਚਨ, ਰਸ਼ਮਿਕਾ ਅਤੇ ਨੀਨਾ ਗੁਪਤਾ ਤੇ ਸੁਨੀਲ ਗਰੋਵਰ ਵੀ ਸਕ੍ਰੀਨ 'ਤੇ ਨਜ਼ਰ ਆਉਣਗੇ। ਇਹ ਫ਼ਿਲਮ 7 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।

Related Post