ਰਸ਼ਮੀ ਦੇਸਾਈ ਨੇ ਕੱਚਾ ਬਦਾਮ ਗੀਤ ‘ਤੇ ਦੋਸਤਾਂ ਨਾਲ ਕੀਤਾ ਡਾਂਸ, ਵੀਡੀਓ ਵਾਇਰਲ

By  Shaminder February 18th 2022 05:59 PM
ਰਸ਼ਮੀ ਦੇਸਾਈ ਨੇ ਕੱਚਾ ਬਦਾਮ ਗੀਤ ‘ਤੇ ਦੋਸਤਾਂ ਨਾਲ ਕੀਤਾ ਡਾਂਸ, ਵੀਡੀਓ ਵਾਇਰਲ

ਅਦਾਕਾਰਾ ਰਸ਼ਮੀ ਦੇਸਾਈ (Rashmi Desai) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਰਸ਼ਮੀ ਦੇਸਾਈ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਉਹ ਆਪਣੀ ਦੋਸਤਾਂ ਦੇ ਨਾਲ ‘ਕੱਚਾ ਬਦਾਮ’ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਰਸ਼ਮੀ ਦੇਸਾਈ ਦਾ ਜਨਮ ਦਿਨ ਸੀ । ਇਸ ਮੌਕੇ ‘ਤੇ ਉਸਨੇ ਆਪਣੇ ਦੋਸਤਾਂ ਦੇ ਨਾਲ ਖੂਬ ਮਸਤੀ ਕੀਤੀ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । ਹੁਣ ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ ।

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ

ਵੀਡੀਓ 'ਚ ਰਸ਼ਮੀ ਦੇਸਾਈ ਰਾਜੀਵ ਅਤੇ ਨੇਹਾ ਨਾਲ ਕੱਚਾ ਬਦਾਮ 'ਤੇ ਡਾਂਸ ਕਰ ਰਹੀ ਹੈ। ਤਿੰਨੋਂ ਮਸਤੀ ਕਰਦੇ ਹੋਏ ਡਾਂਸ ਕਰ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਰਸ਼ਮੀ ਨੇ ਲਿਖਿਆ- ਕੱਚਾ ਬਦਾਮ। ਨੇਹਾ ਤੇ ਰਾਜੀਵ ਇੱਥੇ ਸਿਰਫ ਇੱਕ ਕੱਚਾ ਬਦਾਮ ਸੀ ਉਮਰ ਰਿਆਜ਼ ਅਸੀਂ ਤੁਹਾਨੂੰ ਯਾਦ ਕੀਤਾ। ਰਸ਼ਮੀ ਦੇਸਾਈ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ‘ਚ ਨਜ਼ਰ ਆਈ ਸੀ ।

ਇਸ ਤੋਂ ਇਲਾਵਾ ਉਸ ਨੂੰ ਅਸਲੀ ਪਛਾਣ ਮਿਲੀ ਸੀ ‘ਉਤਰਨ’ ਸੀਰੀਅਲ ‘ਚ ਜਿੱਥੇ ਉਸ ਨੇ ਇੱਕ ਅਜਿਹੀ ਕੁੜੀ ਦਾ ਕਿਰਦਾਰ ਨਿਭਾਇਆ ਸੀ ਜੋ ਕਿ ਅਮੀਰ ਮਾਪਿਆਂ ਦੀ ਇਕਲੌਤੀ ਕੁੜੀ ਦਾ ਕਿਰਦਾਰ ਨਿਭਾਇਆ ਸੀ । ਇਹ ਸੀਰੀਅਲ ਕਾਫੀ ਹਰਮਨ ਪਿਆਰਾ ਸੀ । ਲੋਕਾਂ ਵੱਲੋਂ ਇਸ ਸੀਰੀਅਲ ਨੂੰ ਬਹੁਤ ਹੀ ਪਿਆਰ ਦਿੱਤਾ ਗਿਆ ਸੀ । ਰਸ਼ਮੀ ਦੇਸਾਈ ਨੇ ਇੰਡਸਟਰੀ ਤੋਂ ਕੁਝ ਸਾਲ ਤੱਕ ਦੂਰੀ ਵੀ ਬਣਾ ਲਈ ਸੀ ਕਿਉਂਕਿ ਕੲ ਸਾਲ ਤੱਕ ਉਹ ਸਕਿਨ ਨਾਲ ਸਬੰਧਤ ਬੀਮਾਰੀ ਸੋਰਾਈਸਿਸ ਦਾ ਸਾਹਮਣਾ ਕਰ ਰਹੀ ਸੀ । ਪਰ ਇਸ ਬੀਮਾਰੀ ਤੋਂ ਰਾਹਤ ਮਿਲਣ ਤੋਂ ਬਾਅਦ ਉਹ ਮੁੜ ਤੋਂ ਮਨੋਰੰਜਨ ਜਗਤ ‘ਚ ਸਰਗਰਮ ਹੋ ਗਈ ਹੈ ।

 

View this post on Instagram

 

A post shared by Rashami Desai (@imrashamidesai)

 

Related Post