ਰਸ਼ਮੀ ਦੇਸਾਈ ਤੇ ਉਮਰ ਰਿਆਜ਼ ਨੇ ਕੀਤਾ ਟ੍ਰੇਡਿੰਗ ਗੀਤ 'ਤੇ ਡਾਂਸ, ਵੀਡੀਓ ਹੋ ਰਹੀ ਵਾਇਰਲ

ਮਸ਼ਹੂਰ ਟੀਵੀ ਅਦਾਕਾਰਾ ਰਸ਼ਮੀ ਦੇਸਾਈ ਬਿੱਗ ਬੌਸ ਵਿੱਚ ਨਜ਼ਰ ਆ ਚੁੱਕੀ ਹੈ। ਰਸ਼ਮੀ ਬਿੱਗ ਬੌਸ 15 ਵਿੱਚ ਮੁੜ ਨਜ਼ਰ ਆਈ। ਰਸ਼ਮੀ ਦੀ ਉਮਰ ਰਿਆਜ਼ ਨਾਲ ਨੇੜਤਾ ਨੇ ਸ਼ੋਅ 'ਚ ਕਾਫੀ ਸੁਰਖੀਆਂ ਬਟੋਰੀਆਂ ਸਨ। ਦੋਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਹੁਣ ਰਸ਼ਮੀ ਨੇ ਉਮਰ ਰਿਆਜ਼ ਨਾਲ ਡਾਂਸ ਦਾ ਇੱਕ ਹੋਰ ਵੀਡੀਓ ਪਾਇਆ ਹੈ। ਜਿਸ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਹਨ।
image From instagram
ਰਸ਼ਮੀ ਦੇਸਾਈ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਤੇ ਉਮਰ ਰਿਆਜ਼ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਦੋਵੇਂ ਇੱਕ ਟ੍ਰੈਡਿੰਗ ਗੀਤ ਉੱਤੇ ਡਾਂਸ ਕਰ ਰਹੇ ਹਨ।
ਇਸ ਵੀਡੀਓ 'ਚ ਰਸ਼ਮੀ ਅਤੇ ਉਮਰ ਇਕੱਠੇ ਡਾਂਸ ਕਰਦੇ ਹੋਏ ਕਾਫੀ ਖੂਬਸੂਰਤ ਲੱਗ ਰਹੇ ਹਨ। ਫੈਨਜ਼ ਨੇ ਦੋਹਾਂ ਦੇਇਸ ਵੀਡੀਓ ਦੀ ਤਾਰੀਫ਼ ਕੀਤੀ ਹੈ ,ਜਿਸ ਤੋਂ ਬਾਅਦ ਦੋਵਾਂ ਦੇ ਫੈਨਜ਼ ਨੇ ਦੋਵਾਂ ਦੇ ਮਿਊਜ਼ਿਕ ਵੀਡੀਓ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੇ ਪ੍ਰਸ਼ੰਸਕਾਂ ਨੇ ਦੋਵਾਂ ਦਾ ਇੱਕ ਨਿੱਕਨੇਮ, ਉਮਰਸ਼ ਵੀ ਰੱਖਿਆ ਹੈ।
image From instagram
2006 ਵਿੱਚ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਣ ਵਾਲੀ ਰਸ਼ਮੀ ਦੇਸਾਈ ਨੇ ਆਰਥਿਕ ਤੰਗੀ ਕਾਰਨ 16 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇੱਕ ਇੰਟਰਵਿਊ ਦੌਰਾਨ ਰਸ਼ਮੀ ਦੇਸਾਈ ਨੇ ਆਪਣਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ 'ਮੇਰੀ ਮਾਂ ਸਿੰਗਲ ਪੇਰੈਂਟ ਸੀ। ਇੱਕ ਸਮਾਂ ਸੀ ਜਦੋਂ ਸਾਡੇ ਕੋਲ ਦੋ ਵਕਤ ਦੀ ਰੋਟੀ ਲਈ ਵੀ ਪੈਸੇ ਨਹੀਂ ਸਨ। ਇਕੱਲੀ ਮਾਂ ਸਾਡਾ ਪੇਟ ਭਰਨ ਲਈ ਦਿਨ-ਰਾਤ ਮਿਹਨਤ ਕਰਦੀ ਸੀ। ਇਸ ਲਈ ਮੈਂ 16 ਸਾਲ ਦੀ ਉਮਰ ਵਿੱਚ ਕਮਾਈ ਕਰਨੀ ਸ਼ੁਰੂ ਕਰ ਦਿੱਤੀ।
ਰਸ਼ਮੀ ਦੇਸਾਈ ਨੇ ਟੀਵੀ, ਹਿੰਦੀ ਅਤੇ ਭੋਜਪੁਰੀ ਫਿਲਮਾਂ ਤੋਂ ਇਲਾਵਾ ਵੈੱਬ ਸੀਰੀਜ਼ ਵਿੱਚ ਕੰਮ ਕੀਤਾ ਹੈ। ਉਸ ਨੂੰ ਅਸਲ ਪਛਾਣ 2008 ਦੇ ਹਿੰਦੀ ਸੀਰੀਅਲ 'ਉਤਰਨ' ਤੋਂ ਮਿਲੀ। ਰਸ਼ਮੀ ਨੇ ਇਸ ਸੀਰੀਅਲ 'ਚ ਤਾਪਸੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਉਹ ਸਿਧਾਰਥ ਸ਼ੁਕਲਾ ਨਾਲ ਸੀਰੀਅਲ 'ਦਿਲ ਸੇ ਦਿਲ ਤਕ' 'ਚ ਨਜ਼ਰ ਆਈ।
image From instagram
ਹੋਰ ਪੜ੍ਹੋ : ਰਸ਼ਮੀ ਦੇਸਾਈ ਮਾਲਦੀਵ ‘ਚ ਛੁੱਟੀਆਂ ਦਾ ਲੈ ਰਹੀ ਅਨੰਦ, ਤਸਵੀਰਾਂ ਕੀਤੀਆਂ ਸਾਂਝੀਆਂ
ਆਪਣੀ ਅਦਾਕਾਰੀ ਦੇ ਦਮ 'ਤੇ ਸਾਰਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਰਸ਼ਮੀ ਦੇਸਾਈ ਦਾ ਨਾਂ ਜਲਦੀ ਹੀ ਟੀਵੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ। ਉਹ ਬਿੱਗ ਬੌਸ 13 ਅਤੇ ਬਿੱਗ ਬੌਸ 15 ਦਾ ਵੀ ਹਿੱਸਾ ਵੀ ਰਹਿ ਚੁ4ਕੀ ਹੈ। ਇਸ ਤੋਂ ਇਲਾਵਾ ਉਸ ਨੇ 'ਖਤਰੋਂ ਕੇ ਖਿਲਾੜੀ 6' 'ਚ ਵੀ ਹਿੱਸਾ ਲਿਆ ਸੀ।
View this post on Instagram