Rakhi Sawant’s Mother’s funeral;ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਜਯਾ ਸਾਵੰਤ ਦਾ 73 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਜਯਾ ਲੰਬੇ ਸਮੇਂ ਤੋਂ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਸੀ। ਉਹ ਕਾਫੀ ਸਮੇਂ ਤੋਂ ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ 'ਚ ਭਰਤੀ ਸੀ। 28 ਜਨਵਰੀ ਨੂੰ ਜਯਾ ਸਾਵੰਤ ਨੇ ਹਸਪਤਾਲ ਵਿੱਚ ਆਖਰੀ ਸਾਹ ਲਿਆ। ਮਾਂ ਦੀ ਮੌਤ ਕਾਰਨ ਰਾਖੀ ਸਾਵੰਤ ਅਤੇ ਉਸ ਦਾ ਪੂਰਾ ਪਰਿਵਾਰ ਟੁੱਟ ਗਿਆ ਹੈ।
ਹੋਰ ਪੜ੍ਹੋ : ਮਾਂ ਦੀ ਮੌਤ ਤੋਂ ਬਾਅਦ ਫੁੱਟ-ਫੁੱਟ ਕੇ ਰੋਈ ਰਾਖੀ ਸਾਵੰਤ, ਕਿਹਾ- ‘ਮਾਂ ਮਰ ਗਈ ਸਲਮਾਨ ਭਾਈ’
image source: Instagram
ਅੰਤਿਮ ਵਿਦਾਈ ਤੋਂ ਪਹਿਲਾਂ ਰਾਖੀ ਸਾਵੰਤ ਦੀ ਮਾਂ ਜਯਾ ਸਾਵੰਤ ਲਈ ਪ੍ਰਾਰਥਨਾ ਸਭਾ ਕੀਤੀ ਗਈ, ਜਿਸ 'ਚ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਪ੍ਰਾਰਥਨਾ ਸਭਾ 'ਚ ਰਾਖੀ ਸਾਵੰਤ ਆਪਣੀ ਮਾਂ ਦੀ ਲਾਸ਼ ਕੋਲ ਬੈਠ ਕੇ ਰੋਂਦੀ ਹੋਈ ਨਜ਼ਰ ਆਈ।
image source: Instagram
ਰਾਖੀ ਸਾਵੰਤ ਨੇ ਆਪਣੀ ਮਰਹੂਮ ਮਾਂ ਲਈ ਕੀਤੀ ਪ੍ਰਾਰਥਨਾ
ਇਸ ਵੀਡੀਓ 'ਚ ਰਾਖੀ ਸਾਵੰਤ ਆਪਣੇ ਪਤੀ ਆਦਿਲ ਖ਼ਾਨ ਨਾਲ ਮਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੀ ਹੋਈ ਦਿਖਾਈ ਦੇ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਖੀ ਸਾਵੰਤ ਆਪਣੀ ਮਾਂ ਲਈ ਪ੍ਰਾਰਥਨਾ ਕਰ ਰਹੀ ਹੈ। ਰਾਖੀ ਸਾਵੰਤ ਦੇ ਇਸ ਵੀਡੀਓ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਟਿੱਪਣੀ ਕੀਤੀ, "ਰੱਬ ਤੁਹਾਨੂੰ ਇਸ ਮੁਸ਼ਕਲ ਸਮੇਂ ਨੂੰ ਪਾਰ ਕਰਨ ਦੀ ਤਾਕਤ ਅਤੇ ਧੀਰਜ ਦੇਵੇ।"
image source: Instagram
ਬਾਲੀਵੁੱਡ ਕਲਾਕਾਰਾਂ ਨੇ ਜਤਾਇਆ ਦੁੱਖ
ਰਾਖੀ ਸਾਵੰਤ ਦੇ ਇਸ ਦੁੱਖ 'ਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਅਭਿਨੇਤਰੀ ਰਸ਼ਮੀ ਦੇਸਾਈ ਅਤੇ ਫਰਾਹ ਖ਼ਾਨ ਨੇ ਵੀ ਪਹੁੰਚ ਕੇ ਰਾਖੀ ਦੀ ਮਾਂ ਜਯਾ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ । ਇਸ ਦੇ ਨਾਲ ਹੀ ਸਲਮਾਨ ਖ਼ਾਨ ਨੇ ਫੋਨ ਕਰਕੇ ਰਾਖੀ ਸਾਵੰਤ ਨੂੰ ਦਿਲਾਸਾ ਦਿੱਤਾ। ਰਾਖੀ ਸਾਵੰਤ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਸਾਰੀ ਬਾਲੀਵੁੱਡ ਇੰਸਡਸਟਰੀ ਇਸ ਮੁਸ਼ਕਿਲ ਸਮੇਂ ਵਿੱਚ ਉਸਦੇ ਨਾਲ ਖੜੀ ਹੈ। ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਫੋਨ ਕਰਕੇ ਰਾਖੀ ਦਾ ਦੁੱਖ ਵੰਡਾਇਆ ਹੈ।
image source: Instagram
View this post on Instagram
A post shared by Voompla (@voompla)
View this post on Instagram
A post shared by @varindertchawla