ਰਣਦੀਪ ਹੁੱਡਾ ਨੇ ਫ਼ਿਲਮ 'ਸੁਤੰਤਰ ਵੀਰ ਸਾਵਰਕਰ' ਲਈ ਲਈ ਘਟਾਇਆ 18 ਕਿਲੋ ਵਜ਼ਨ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

Randeep Hooda lost 18 kg weight: ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਜਲਦ ਹੀ ਆਪਣੀ ਫ਼ਿਲਮ 'ਸੁਤੰਤਰ ਵੀਰ ਸਾਵਰਕਰ' ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਫ਼ਿਲਮ ਵਿੱਚ ਰਣਦੀਪ ਹੁੱਡਾ ਦੇਸ਼ ਦੇ ਮਸ਼ਹੂਰ ਸੁਤੰਤਰਤਾ ਸੇਨਾਨੀ ਵੀਰ ਸਾਵਰਕਰ ਦਾ ਕਿਰਾਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਜਦੋਂ ਇਸ ਫ਼ਿਲਮ ਦਾ ਫਰਸਟ ਲੁੱਕ ਰਿਲੀਜ਼ ਕੀਤਾ ਗਿਆ ਸੀ ਤਾਂ ਰਣਦੀਪ ਨੂੰ ਪਛਾਨਣਾ ਮੁਸ਼ਕਿਲ ਹੋ ਗਿਆ ਸੀ।
image From instagram
ਇਸ ਦੇ ਨਾਲ ਹੀ ਰਣਦੀਪ ਹੁੱਡਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਬੇਹੱਦ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਣਦੀਪ ਨੇ ਕਾਲੇ ਸਵੈਟਸ਼ਰਟ ਅਤੇ ਨੀਲੇ ਰੰਗ ਦਾ ਟ੍ਰਾਊਜ਼ਰ ਪਾਇਆ ਹੋਇਆ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਿਰ 'ਤੇ ਹੈਟ ਪਾਈ ਹੋਈ ਹੈ ਤੇ ਗੌਗਲਸ ਲਗਾਏ ਹੋਏ ਹਨ।
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਰਣਦੀਪ ਨੇ ਕੈਪਸ਼ਨ ਵਿੱਚ ਲਿਖਿਆ, "We all need a lift at times ?#prep।"ਫੈਨਜ਼ ਰਣਦੀਪ ਦੇ ਇਸ ਲੁੱਕ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਨੇ ਕਿਹਾ ਕਿ ਉਹ ਇਸ ਤਸਵੀਰ ਵਿੱਚ ਬੇਹੱਦ ਕੂਲ ਨਜ਼ਰ ਆ ਰਹੇ ਹਨ।
ਰਣਦੀਪ ਹੁੱਡਾ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੇ ਬਾਡੀ ਟਰਾਂਸਫਰੇਮਸ਼ਨ 'ਤੇ ਕੰਮ ਕਰਕੇ ਆਪਣੇ ਲੁੱਕ ਨੂੰ ਹੁਬਹੂ ਵੀਰ ਸਾਵਰਕਰ ਦੇ ਕਿਰਦਾਰ ਤੱਕ ਪਹੁੰਚਾਇਆ। ਆਪਣੇ ਇੱਕ ਬਿਆਨ ਦੇ ਵਿੱਚ ਰਣਦੀਪ ਹੁੱਡਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਿਰਦਾਰ ਵਿੱਚ ਆਉਣ ਲਈ ਆਪਣਾ ਭਾਰ ਘੱਟ ਕੀਤਾ ਹੈ। ਰਣਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਲਗਭਗ 17 ਤੋਂ 18 ਕਿਲੋ ਭਾਰ ਘਟਾਇਆ ਹੈ ਅਤੇ ਇਸ ਲਈ ਉਹ ਰੋਜ਼ਾਨਾ ਸਖ਼ਤ ਮਿਹਨਤ ਕਰਦੇ ਹਨ।
image From instagram
ਸੁਤੰਤਰਤਾ ਸੇਨਾਨੀ ਵੀਰ ਸਾਵਰਕਰ ਦੀ ਬਾਈਓਪਿਕ ਬਾਰੇ ਗੱਲ ਕਰਦੇ ਹੋਏ ਦੱਸਿਆ , “ਵੀਰ ਸਾਵਰਕਰ ਲਈ ਤਿਆਰੀਆਂ ਚੱਲ ਰਹੀਆਂ ਹਨ ਅਤੇ ਜਲਦੀ ਹੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ।" ਵੀਰ ਸਾਵਰਕਰ ਦੇ ਜੀਵਨ 'ਤੇ ਬਣ ਰਹੀ ਫ਼ਿਲਮ 'ਸਵਤੰਤਰ ਵੀਰ ਸਾਵਰਕਰ' ਨੂੰ ਮਹੇਸ਼ ਮਾਂਜਰੇਕਰ ਡਾਇਰੈਕਟ ਕਰ ਰਹੇ ਹਨ। ਫ਼ਿਲਮ ਦੇ ਨਿਰਮਾਤਾ ਸੰਦੀਪ ਸਿੰਘ ਅਤੇ ਆਨੰਦ ਪੰਡਿਤ ਹਨ।
ਰਣਦੀਪ ਹੁੱਡਾ ਨੇ ਦੱਸਿਆ ਕਿ ਉਹ ਇਸ ਕਿਰਦਾਰ ਨੂੰ ਨਿਭਾਉਣ ਲਈ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਕਿਹਾ, 'ਕਈ ਨਾਇਕ ਹਨ ਜਿਨ੍ਹਾਂ ਨੇ ਆਜ਼ਾਦੀ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਹਾਲਾਂਕਿ, ਸਾਰਿਆਂ ਨੂੰ ਇੱਕੋ ਜਿਹਾ ਮਹੱਤਵ ਨਹੀਂ ਦਿੱਤਾ ਗਿਆ ਸੀ। ਵਿਨਾਇਕ ਦਾਮੋਦਰ ਸਾਵਰਕਰ ਨੂੰ ਸਭ ਤੋਂ ਵੱਧ ਗ਼ਲਤ ਸਮਝਿਆ ਗਿਆ ਸੀ। ਅਜਿਹੇ ਨਾਇਕਾਂ ਦੀ ਕਹਾਣੀ ਜ਼ਰੂਰ ਸੁਣਾਈ ਜਾਵੇ।
image From instagram
ਹੋਰ ਪੜ੍ਹੋ: ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਨਵੇਂ ਮੈਟੇਨਰੀ ਫੋਟੋਸ਼ੂਟ ਦੀਆਂ ਤਸਵੀਰਾਂ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ
ਦੱਸ ਦਈਏ ਕਿ ਇਹ ਦੂਜੀ ਵਾਰ ਹੈ ਜਦੋਂ ਰਣਦੀਪ ਨਿਰਮਾਤਾ ਸੰਦੀਪ ਸਿੰਘ ਨਾਲ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 2016 'ਚ ਬਾਇਓਪਿਕ 'ਸਰਬਜੀਤ' 'ਚ ਕੰਮ ਕੀਤਾ ਸੀ। ਰਣਦੀਪ ਨੇ ਕਿਹਾ ਹੈ ਕਿ ਵੀਰ ਸਾਵਰਕਰ ਦਾ ਕਿਰਦਾਰ ਉਨ੍ਹਾਂ ਲਈ ਬਹੁਤ ਚੁਣੌਤੀਪੂਰਨ ਹੋਣ ਵਾਲਾ ਹੈ।
ਇਸ ਫ਼ਿਲਮ ਦੀ ਸ਼ੂਟਿੰਗ ਲੰਡਨ, ਮਹਾਰਾਸ਼ਟਰ ਅਤੇ ਅੰਡੇਮਾਨ ਨਿਕੋਬਾਰ ਵਿੱਚ ਹੋਵੇਗੀ।ਫ਼ਿਲਮ ਨੂੰ ਮਹੇਸ਼ ਮਾਂਜਰੇਕਰ ਡਾਇਰੈਕਟ ਕਰਨ ਜਾ ਰਹੇ ਹਨ ਅਤੇ ਸੰਦੀਪ ਸਿੰਘ ਪ੍ਰੋਡਿਊਸ ਕਰਨਗੇ। ਫ਼ਿਲਮ 'ਚ ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਵੱਖ-ਵੱਖ ਪੜਾਵਾਂ ਨੂੰ ਦਿਖਾਇਆ ਜਾਵੇਗਾ।
View this post on Instagram