ਰੈਪਰ ਹਨੀ ਸਿੰਘ ਦਾ ਪਤਨੀ ਨਾਲ ਹੋਇਆ ਤਲਾਕ, ਜਾਣੋ ਹਰਜਾਨੇ ਦੇ ਤੌਰ ‘ਤੇ ਪਤਨੀ ਨੂੰ ਦਿੱਤੇ ਕਿੰਨੇ ਕਰੋੜ
Shaminder
September 9th 2022 11:21 AM --
Updated:
September 9th 2022 11:33 AM
ਰੈਪਰ ਹਨੀ ਸਿੰਘ (Yo Yo Honey Singh) ਦਾ ਆਪਣੀ ਪਤਨੀ ਦੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਸੀ । ਜਿਸ ਤੋਂ ਬਾਅਦ ਦੋਵਾਂ ਦਾ ਤਲਾਕ (Divorce) ਹੋ ਗਿਆ ਹੈ । ਦੋਵਾਂ ਨੇ ਪਿਛਲੇ ਸਾਲ ਦਿੱਲੀ ਦੀ ਤੀਸ ਹਜ਼ਾਰੀ ਕੋਰਟ ‘ਚ ਤਲਾਕ ਦੇ ਲਈ ਅਰਜ਼ੀ ਦਿੱਤੀ ਸੀ । ਇਸ ਤੋਂ ਪਹਿਲਾਂ ਰੈਪਰ ਹਨੀ ਸਿੰਘ ਦੀ ਪਤਨੀ ਨੇ ਹਨੀ ਸਿੰਘ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ ।