ਰੈਪਰ ਬਾਦਸ਼ਾਹ ਇੱਕ ਵਾਰ ਫਿਰ ਮੁਸ਼ਕਿਲਾਂ ਵਿੱਚ ਘਿਰੇ, ਲੱਗੇ ਇਸ ਤਰ੍ਹਾਂ ਦੇ ਇਲਜ਼ਾਮ

ਰੈਪਰ Badshah ਇੱਕ ਵਾਰ ਫਿਰ ਮੁਸ਼ਕਿਲਾਂ ਵਿੱਚ ਘਿਰ ਗਏ ਹਨ । ਉਹਨਾਂ ਤੇ ਪੈਸੇ ਦੇ ਕੇ ਗੀਤ ਦੇ ਵਿਊਜ਼ ਵਧਾਉਣ ਦਾ ਦੋਸ਼ ਲੱਗਾ ਹੈ । ਇਹਨਾਂ ਇਲਜਾਮਾਂ ਤੋਂ ਬਾਅਦ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਫਰਜ਼ੀ ਵਿਚਾਰ ਮਾਮਲੇ 'ਚ ਚਾਰਜਸ਼ੀਟ ਦਾਖਲ ਕੀਤੀ ਹੈ। 446 ਪੰਨਿਆਂ ਦੀ ਚਾਰਜਸ਼ੀਟ ਵਿੱਚ ਪੁਲਿਸ ਦਾ ਦਾਅਵਾ ਹੈ ਕਿ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਉਰਫ਼ ਬਾਦਸ਼ਾਹ ਨੇ ਆਪਣੇ ਇੱਕ ਵੀਡੀਓ ਨੂੰ 72 ਲੱਖ ਵਿਊਜ਼ ਹਾਸਲ ਕਰਨ ਲਈ 74 ਲੱਖ ਰੁਪਏ ਅਦਾ ਕੀਤੇ ।
Image From Instagram
ਹੋਰ ਪੜ੍ਹੋ :
Image From Instagram
ਚਾਰਜਸ਼ੀਟ ਵਿੱਚ ਕਥਿਤ ਤੌਰ 'ਤੇ 11 ਪੰਚਾਂ, 25 ਗਵਾਹਾਂ ਤੇ ਪੰਜ ਮੁਲਜ਼ਮਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ 5 ਚੋਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਬਾਦਸ਼ਾਹ ਤੇ ਕੋਇਨਾ ਮਿੱਤਰਾ ਨੂੰ ਇਸ ਕੇਸ ਵਿੱਚ ਗਵਾਹ ਵਜੋਂ ਨਾਮਜ਼ਦ ਕੀਤਾ ਗਿਆ ਹੈ । ਬਾਦਸ਼ਾਹ ਲਈ ਕੰਮ ਕਰਨ ਵਾਲੀ ਕੰਪਨੀ ਦੇ ਸੀਐਫਓ ਨੇ ਵੀ ਮੰਨਿਆ ਹੈ ਕਿ ਰੈਪਰ-ਗਾਇਕ ਨੇ 'ਪਾਗਲ' ਗੀਤ ਦੇ ਵਿਊਜ਼ ਵਧਾਉਣ ਲਈ 74,26,370 ਰੁਪਏ ਅਦਾ ਕੀਤੇ ਸੀ।
Image From Instagram
ਦੱਸ ਦੇਈਏ ਕਿ ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਗਾਇਕਾ ਭੂਮੀ ਤ੍ਰਿਵੇਦੀ ਨੇ ਮੁੰਬਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੋਸ਼ ਲਾਇਆ ਕਿ ਕੋਈ ਵਿਅਕਤੀ ਉਸ ਦੀ ਫਰਜ਼ੀ ਆਈਡੀ ਨਾਲ ਇੰਸਟਾਗ੍ਰਾਮ 'ਤੇ ਲੋਕਾਂ ਨਾਲ ਸੰਪਰਕ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁੱਛਗਿੱਛ ਦੌਰਾਨ ਬਾਦਸ਼ਾਹ ਨੇ ਪੁਲਿਸ ਦੇ ਸਾਹਮਣੇ ਫਰਜ਼ੀ ਵਿਊਜ਼ ਖਰੀਦਣ ਦੀ ਗੱਲ ਕਬੂਲੀ ਹੈ। Badshah ਨੇ ਕਿਹਾ ਕਿ ਅਜਿਹਾ ਵਿਸ਼ਵ ਰਿਕਾਰਡ ਤੋੜਨ ਲਈ ਕੀਤਾ ਗਿਆ ਸੀ।