ਰੈਪਰ ਬਾਦਸ਼ਾਹ ਗਏ ਆਟੋ ‘ਚ, ਲੈ ਆਏ ਨਵੀਂ ‘ਲੈਂਬਰਗਿਨੀ’ ਕਾਰ, ਕੁਝ ਹਫਤੇ ਪਹਿਲਾ ਹੀ ਖਰੀਦੀ ਸੀ ਕਰੋੜਾਂ ਦੀ ਲਗਜ਼ਰੀ ਕਾਰ

By  Lajwinder kaur May 23rd 2022 12:27 PM

Rapper Badshah New Lamborghini: ਬਾਦਸ਼ਾਹ ਨੇ ਆਪਣੇ ਗੀਤਾਂ ਨਾਲ ਸਭ ਨੂੰ ਦੀਵਾਨਾ ਬਣਾ ਦਿੱਤਾ। ਉਨ੍ਹਾਂ ਦੇ ਗੀਤ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੰਦੇ ਹਨ ਪਰ ਇਸ ਵਾਰ ਉਹ ਆਪਣੀ ਇੱਕ ਨਵੀਂ ਵੀਡੀਓ ਕਰਕੇ ਖੂਬ ਸੁਰਖੀਆਂ 'ਚ ਬਣ ਗਏ ਹਨ। ਜੀ ਹਾਂ ਗਾਇਕ ਬੈਕ ਟੂ ਬੈਕ ਗੀਤ ਲੈ ਕੇ ਆਉਂਦੇ ਨੇ, ਪਰ ਬਾਦਸ਼ਾਹ ਬੈਕ ਟੂ ਬੈਕ ਲਗਜ਼ਰੀ ਕਾਰਾਂ ਘਰੇ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਇੱਕ ਹੋਰ ਨਵੀਂ ਲਗਜ਼ਰੀ ਕਾਰ ਲੈਂਬਰਗਿਨੀ ਖਰੀਦੀ ਹੈ।

ਹੋਰ ਪੜ੍ਹੋ : ਬੱਬੂ ਮਾਨ ਦਾ ਲਾਈਵ ਮਿਊਜ਼ਿਕ ਸ਼ੋਅ ਹੋਇਆ ਬੰਦ, ਭਾਰੀ ਮਨ ਨਾਲ ਗਾਇਕ ਨੇ ਦਰਸ਼ਕਾਂ ਤੋਂ ਮੰਗੀ ਮਾਫੀ, ਜਾਣੋ ਪੂਰਾ ਮਾਮਲਾ

lamborghini bought by badshah

ਖੁਦ ਬਾਦਸ਼ਾਹ ਨੇ ਆਪਣਾ ਇੱਕ ਨਵਾਂ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਆਟੋ 'ਚ ਜਾਂਦੇ ਹੋਏ ਨਜ਼ਰ ਆ ਰਹੇ ਹਨ। ਆਟੋ ਦੇ ਰਾਹੀਂ ਉਹ ਲੈਂਬਰਗਿਨੀ ਦੀ ਸ਼ੋਅਰੂਮ ਚ ਪਹੁੰਚਦੇ ਨੇ ਜਿੱਥੋਂ ਉਹ ਆਪਣੀ ਬ੍ਰੈਂਡ ਨਿਊ Lamborghini ਕਾਰ ਖਰੀਦ ਦੇ ਨੇ।

ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਆਟੋ ਮੈਂ ਆਇਆ automatic ਮੈਂ ਜਾਊਂਗਾ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਬਾਦਸ਼ਾਹ ਦੇ ਸਵੈਗ ਦੀ ਤਾਰੀਫ ਕਰ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਪ੍ਰੋਪਰ ਪਟੋਲਾ ਗੀਤ ਦੇ ਨਾਲ ਆਪਲੋਡ ਕੀਤਾ ਹੈ।

BADSHAH new lamborghini

ਦੱਸ ਦਈਏ ਦੋ ਹਫਤੇ ਪਹਿਲਾਂ ਹੀ ਬਾਦਸ਼ਾਹ ਨੇ ਨਵੀਂ Audi Q8 ਕਾਰ ਖਰੀਦੀ ਹੈ । ਇਸ ਕਾਰ ਦੀ ਕੀਮਤ 1.38 ਕਰੋੜ ਦੇ ਰੁਪਏ ਦੇ ਕਰੀਬ ਹੈ। ਇਸ ਤੋਂ ਪਹਿਲਾਂ ਬਾਦਸ਼ਾਹ ਦੀ ਕਾਰ ਕਲੈਕਸ਼ਨ ‘ਚ ਕਈ ਲਗਜ਼ਰੀ ਕਾਰਾਂ ਸ਼ਾਮਿਲ ਹਨ ।

Badshah,,- image From instagram

ਰੈਪਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ‘ਚ ਰੈਪ ਦਾ ਤੜਕਾ ਲਗਾਇਆ ਹੈ । ਉਹ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੇ ਰੈਪ ਗਾਇਕੀ ਦਾ ਜਾਦੂ ਬਿਖੇਰ ਚੁੱਕੇ ਹਨ।

ਹੋਰ ਪੜ੍ਹੋ : Cannes Film Festival 'ਚ 'ਗੁੱਥੀ' ਦਾ ਸਵੈਗ! ਅਦਾਕਾਰਾ ਹਿਨਾ ਖ਼ਾਨ ਨੇ ਕਮੈਂਟ ਕਰਕੇ ਦਿੱਤੀ ਆਪਣੀ ਪ੍ਰਤੀਕਿਰਿਆ

 

 

View this post on Instagram

 

A post shared by BADSHAH (@badboyshah)

Related Post