ਬਾਦਸ਼ਾਹ ਨੇ ਕੀਤੀ ਆਮਿਰ ਖਾਨ ਦੀ ਐਕਟਿੰਗ, ਵੀਡੀਓ ਹੋਈ ਵਾਇਰਲ : ਸੋਨਾਕਸ਼ੀ ਸਿਨਹਾ ਨਾਲ ਬਾਲੀਵੁੱਡ 'ਚ ਐਕਟਿੰਗ ਡੈਬਿਊ ਕਰਨ ਜਾ ਰਹੇ ਬਾਦਸ਼ਾਹ ਨੇ ਹੁਣ ਤੋਂ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਜੀ ਹਾਂ ਉਹਨਾਂ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਬਾਦਸ਼ਾਹ ਬਾਲੀਵੁੱਡ ਐਕਟਰ ਆਮਿਰ ਖਾਨ ਦੀ ਐਕਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹਨਾਂ ਦੀ ਇਸ ਵੀਡੀਓ ਨੂੰ ਖਾਸਾ ਪਸੰਦ ਕੀਤਾ ਜਾ ਰਿਹਾ ਹੈ।ਇਸ ਵੀਡੀਓ 'ਚ ਬਾਦਸ਼ਾਹ ਦੇ ਨਾਲ ਗਾਇਕਾ ਆਸਥਾ ਗਿੱਲ ਵੀ ਨਜ਼ਰ ਆ ਰਹੇ ਹਨ ਜਿੰਨ੍ਹਾਂ ਨਾਲ ਬਾਦਸ਼ਾਹ ਕਈ ਗਾਣੇ ਵੀ ਕਰ ਚੁੱਕੇ ਹਨ।
View this post on Instagram
Andaz apna apna with @aasthagill tik tok pe badshah ke naam se
ਫਿਲਮ ਦੀ ਗੱਲ ਕਰੀਏ ਤਾਂ ਫਿਲਮ ਦਾ ਨਿਰਦੇਸ਼ਨ ਸ਼ਿਲਪੀ ਦਾਸ ਗੁਪਤਾ ਕਰਨਗੇ। ਜਿੱਥੇ ਬਾਦਸ਼ਾਹ ਲਈ ਇਹ ਐਕਟਿੰਗ ਦਾ ਪਹਿਲਾ ਮੌਕਾ ਹੋਵੇਗਾ, ਉੱਥੇ ਹੀ ਸ਼ਿਲਪੀ ਵੀ ਪਹਿਲੀ ਵਾਰ ਕਿਸੇ ਫਿਲਮ ਦਾ ਨਿਰਦੇਸ਼ਨ ਕਰੇਗੀ। ਫਿਲਮ ‘ਚ ਸੋਨਾਕਸ਼ੀ ਅਤੇ ਬਾਦਸ਼ਾਹ ਤੋਂ ਇਲਾਵਾ ਵਰੁਣ ਸ਼ਰਮਾ, ਅੰਨੂ ਕਪੂਰ, ਕੁਲਭੂਸ਼ਣ ਖਰਬੰਦਾ ਅਤੇ ਨਾਦਿਰਾ ਬੱਬਰ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।
ਹੋਰ ਵੇਖੋ : ਗੁਰੂ ਰੰਧਾਵਾ ਦੀ ਸਾਦਗੀ ਦਾ ਨਹੀਂ ਹੈ ਕੋਈ ਮੁਕਾਬਲਾ, ਪਿੰਡ ‘ਚ ਰਹਿੰਦੇ ਨੇ ਇਸ ਤਰਾਂ, ਦੇਖੋ ਵੀਡੀਓ
View this post on Instagram
ਉਨ੍ਹਾਂ ਦਾ ਕਿਰਦਾਰ ਪੂਰੀ ਤਰ੍ਹਾਂ ਨਾਲ ਪੰਜਾਬੀ ਹੋਣ ਵਾਲਾ ਹੈ। ਖਬਰਾਂ ਦੇ ਮੁਤਾਬਕ ਬਾਦਸ਼ਾਹ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਉਹ ਐਕਟਿੰਗ ਕਰਨ ਨੂੰ ਲੈ ਕੇ ਥੋੜ੍ਹੇ ਨਰਵਸ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਨਾਕਸ਼ੀ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਹ ਰਿਲੈਕਸ ਮਹਿਸੂਸ ਕਰਦੇ ਹਨ।ਕਿਉਂਕਿ ਸੋਨਾਕਸ਼ੀ ਅਤੇ ਬਾਦਸ਼ਾਹ ਚੰਗੇ ਦੋਸਤ ਵੀ ਹਨ ਇਸ ਲਈ ਉਹਨਾਂ ਨੂੰ ਇਕੱਠਿਆਂ ਕੰਮ ਕਰਦੇ ਦੇਖਣਾ ਰੋਚਕ ਹੋਵੇਗਾ।