ਫੈਜ਼ਲ ਸ਼ੇਖ ਦੀ ਗੋਦ 'ਚ ਬੈਠੇ ਰਣਵੀਰ ਸਿੰਘ, ਆਪਣੇ ਅੰਦਾਜ਼ 'ਚ ਕਿਹਾ ਨਵਾਜ਼ੂਦੀਨ ਦਾ ਇਹ ਡਾਇਲਾਗ

Khatron Ke Khiladi 12 grand finale shoot: ਬਾਲੀਵੁੱਡ ਐਕਟਰ ਰਣਵੀਰ ਸਿੰਘ ਜਿੱਥੇ ਵੀ ਪਹੁੰਚਦੇ ਹਨ, ਉੱਥੇ ਮਾਹੌਲ ਦਾ ਐਨਰਜੀ ਲੈਵਲ ਕਈ ਗੁਣਾ ਵੱਧ ਜਾਂਦਾ ਹੈ। ਰਣਵੀਰ ਸਿੰਘ ਨੂੰ ਹਾਲ ਹੀ 'ਚ ਟੀਵੀ ਐਕਟਰ ਫੈਜ਼ਲ ਸ਼ੇਖ ਨਾਲ ਫਿਲਮ 'ਸਰਕਸ' ਦੀ ਟੀਮ ਨਾਲ ਖੂਬ ਮਸਤੀ ਕਰਦੇ ਦੇਖਿਆ ਗਿਆ। ਰਣਵੀਰ ਸਿੰਘ ਦੀ ਇਹ ਵੀਡੀਓ FAISAL SHAIKH ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਰਣਵੀਰ ਸਿੰਘ ਟੀਵੀ ਐਕਟਰ ਦੀ ਗੋਦ 'ਚ ਬੈਠੇ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਲਾਈਵ ਸ਼ੋਅ ਦੌਰਾਨ ਅਮਰੀਕਨ ਰੈਪਰ Post Malone ਨਾਲ ਹੋਇਆ ਵੱਡਾ ਹਾਦਸਾ, ਸਟੇਜ ਤੋਂ ਡਿੱਗੇ ਅਤੇ ਫ਼ਿਰ...
image source instagram
ਰਣਵੀਰ ਸਿੰਘ ਦੀ ਫਿਲਮ ਸਰਕਸ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਹੈ ਅਤੇ ਇਹ ਫਿਲਮ 23 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਰਣਵੀਰ ਸਿੰਘ ਦੇ ਨਾਲ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੁਕੋਣ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਵਾਇਰਲ ਹੋ ਰਹੀ ਵੀਡੀਓ ਦੀ ਗੱਲ ਕਰੀਏ ਤਾਂ ਇਸ ਵਿੱਚ ਰਣਵੀਰ ਸਿੰਘ ਨੂੰ ਫੈਜ਼ਲ ਨਾਲ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ।
image source instagram
ਰਣਵੀਰ ਸਿੰਘ ਟੀਵੀ ਐਕਟਰ ਫੈਜ਼ਲ ਦੀ ਗੋਦ 'ਚ ਬੈਠ ਕੇ ਨਵਾਜ਼ੂਦੀਨ ਸਿੱਦੀਕੀ ਦੀ ਫਿਲਮ 'ਗੈਂਗਸ ਆਫ਼ ਵਾਸੇਪੁਰ' ਦੇ ਆਪਣੇ ਹੀ ਅੰਦਾਜ਼ 'ਚ ਡਾਇਲਾਗ ਬੋਲ ਰਹੇ ਹਨ। ਰਣਵੀਰ ਸਿੰਘ ਨੇ ਕਿਹਾ, 'ਟੀਵੀ ਕਾ, ਸੋਸ਼ਲ ਮੀਡੀਆ, ਫ਼ਿਲਮ ਕਾ, ਸਬਕਾ ਬਦਲਾ ਲੇਗਾ ਮੇਰਾ ਫੈਜ਼ੂ।'
image source instagram
ਵੀਡੀਓ ਸ਼ੇਅਰ ਕਰਦੇ ਹੋਏ ਫੈਜ਼ਲ ਸ਼ੇਖ ਨੇ ਲਿਖਿਆ, 'ਖਤਰੋਂ ਕੇ ਖਿਲਾੜੀ ਇਸ ਤੋਂ ਵਧੀਆ ਸਟੇਜ 'ਤੇ ਨਹੀਂ ਮਿਲ ਸਕਦਾ ਸੀ। ਸੱਚਮੁੱਚ ਇੱਕ ਸ਼ਾਨਦਾਰ ਵਿਅਕਤੀ, ਊਰਜਾ ਨਾਲ ਭਰਪੂਰ ਅਤੇ ਸ਼ਿਸ਼ਟਤਾ ਨਾਲ ਭਰਪੂਰ...ਉਮੀਦ ਹੈ ਕਿ ਜਲਦੀ ਹੀ ਤੁਹਾਨੂੰ ਮਿਲਣਗੇ, ਤਦ ਤੱਕ ਮੈਂ ਤੁਹਾਡੇ ਲਈ ਸਫਲਤਾ ਅਤੇ ਤਾਕਤ ਦੀ ਕਾਮਨਾ ਕਰਦਾ ਹਾਂ’। ਯੂਜ਼ਰਸ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਫੈਨਜ਼ ਵੀ ਮਜ਼ੇਦਾਰ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
View this post on Instagram