Deepika Padukone And Ranveer Singh's America Vacation Album: ਹਾਲ ਹੀ 'ਚ ਬਾਲੀਵੁੱਡ ਐਕਟਰ ਰਣਵੀਰ ਸਿੰਘ ਨੇ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਰਣਵੀਰ ਸਿੰਘ ਨੇ ਆਪਣੀ ਲੇਡੀ ਲਵ ਯਾਨੀਕਿ ਪ੍ਰੇਮਿਕਾ ਦੀਪਿਕਾ ਪਾਦੁਕੋਣ ਨਾਲ ਆਪਣਾ ਜਨਮਦਿਨ ਮਨਾਇਆ। ਅਜਿਹੇ 'ਚ ਹੁਣ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਉਨ੍ਹਾਂ ਨੇ ਦੀਪਿਕਾ ਨਾਲ ਆਪਣੇ ਜਨਮਦਿਨ ਦਾ ਆਨੰਦ ਮਾਣਿਆ।
ਹੋਰ ਪੜ੍ਹੋ :ਵਿਆਹ ਦੇ ਪ੍ਰੋਗਰਾਮ ਤੋਂ ਵਾਇਰਲ ਹੋਈਆਂ ਸ਼ਾਹਿਦ ਕਪੂਰ ਦੀਆਂ ਪਰਿਵਾਰਕ ਤਸਵੀਰਾਂ, ਬੇਟੇ ਜ਼ੈਨ ਤੇ ਧੀ ਮੀਸ਼ਾ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ
ਰਣਵੀਰ ਸਿੰਘ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਦੀਪਿਕਾ ਨਾਲ ਮਸਤੀ ਕਰਦੇ ਹੋਏ ਅਤੇ ਉਸ ਨਾਲ ਕੁਆਲਿਟੀ ਟਾਈਮ ਬਿਤਾਉਂਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਰਣਵੀਰ ਸਿੰਘ ਦੀ ਤਾਜ਼ਾ ਪੋਸਟ ਨੂੰ ਪਸੰਦ ਕਰ ਰਹੇ ਹਨ। ਉਨ੍ਹਾਂ ਨੇ ਦੋ ਪੋਸਟਾਂ ਪਾਈਆਂ ਨੇ ਜਿਨ੍ਹਾਂ ਚ ਉਨ੍ਹਾਂ ਨੇ ਆਪਣੇ ਖ਼ੂਬਸੂਰਤ ਪਲਾਂ ਨੂੰ ਪੇਸ਼ ਕੀਤਾ ਹੈ।
ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਦੀਪਿਕਾ ਨਾਲ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਰਣਵੀਰ ਸਿੰਘ ਨੇ ਕੁਝ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਪਾਣੀ ਨਾਲ ਖੇਡਦੇ ਹੋਏ ਪਾਣੀ ਦੇ ਝਰਨੇ 'ਚ ਛਾਲ ਮਾਰਦੇ ਹੋਏ ਦਿਖਾਈ ਦੇ ਰਹੇ ਹਨ।
ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਰਣਵੀਰ ਸਿੰਘ ਨੇ ਇਸ ਦੇ ਕੈਪਸ਼ਨ 'ਚ ਲਿਖਿਆ, ''ਲਵ ਟੂ ਲਵ ਯੂ #baby @deepikapadukone ??? #birthday #photodump’। ਰਣਵੀਰ ਸਿੰਘ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਦੀ ਜ਼ਬਰਦਸਤ ਪ੍ਰਤੀਕਿਰਿਆ ਆ ਰਹੀ ਹੈ। ਕੁਝ ਹੀ ਸਮੇਂ 'ਚ ਇਹ ਤਸਵੀਰਾਂ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ। ਮਨੋਰੰਜਨ ਜਗਤ ਦੀਆਂ ਕਈ ਨਾਮੀ ਹਸਤੀਆਂ ਨੇ ਕਮੈਂਟ ਕਰਕੇ ਜੋੜੀ ਦੀ ਤਾਰੀਫ ਕੀਤੀ ਹੈ।
ਦੱਸ ਦਈਏ ਰਣਵੀਰ ਸਿੰਘ ਜੋ ਕਿ ਏਨੀਂ ਦਿਨੀਂ ਬੇਅਰ ਗ੍ਰਿਲਸ ਦੇ ਨਾਲ ਜੰਗਲ ‘ਚ ਐਡਵੇਂਚਰ ਕਰਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਉਹ ਬੇਅਰ ਗ੍ਰਿਲਸ ਦੇ ਸ਼ੋਅ ‘ਮੈਨ ਵਰਸਿਜ਼ ਵਾਈਲਡ’ ਚ ਖਤਰਨਾਕ ਸਟੰਟ ਕਰਦੇ ਹੋਏ ਨਜ਼ਰ ਆ ਰਹੇ ਹਨ। ‘Ranveer Vs Wild With Bear Grylls’ ਸ਼ੋਅ ਨੂੰ ਨੈਟਫਲਿੱਕਸ ਉੱਤੇ ਰਿਲੀਜ਼ ਕੀਤਾ ਗਿਆ ਹੈ।
View this post on Instagram
A post shared by Ranveer Singh (@ranveersingh)
View this post on Instagram
A post shared by Ranveer Singh (@ranveersingh)